15 ਚੋਰੀ ਦੀਆਂ ਲਾਈਟਾਂ ਸਮੇਤ ਕਾਬੂ
15 ਚੋਰੀ ਦੀਆਂ ਲਾਈਟਾਂ ਸਮੇਤ 1 ਵਿਅਕਤੀ ਕਾਬੂ
Publish Date: Fri, 08 May 2026 03:31 PM (IST)
Updated Date: Fri, 08 May 2026 03:32 PM (IST)
ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਜਲਾਲਾਬਾਦ : ਥਾਣਾ ਵੈਰੋਕੇ ਪੁਲਿਸ ਨੇ 15 ਲਾਈਟਾਂ ਸਮੇਤ 1 ਵਿਅਕਤੀ ਨੂੰ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਸੁਰੇਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਬੱਸ ਅੱਡਾ ਰੱਤਾ ਖੇੜਾ ਪੁੱਜੀ ਤਾਂ ਸਰਪੰਚ ਜਰਨੈਲ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਕਿ ਖੇਡ ਸਟੇਡੀਅਮ ਵਿੱਚੋਂ ਬਿਜਲੀ ਦੀਆਂ ਲਾਈਟਾਂ ਚੋਰੀ ਹੋ ਗਈਆਂ ਹਨ। ਪੁਲਿਸ ਨੇ ਗੁਰਪ੍ਰੀਤ ਸਿੰਘ ਉਰਫ ਗੋਰੀ ਪੁੱਤਰ ਛਿੰਦਰਪਾਲ ਸਿੰਘ ਵਾਸੀ ਚੱਕ ਰੋੜਾ ਵਾਲਾ ਨੂੰ 15 ਲਾਈਟਾਂ ਸਮੇਤ ਕਾਬੂ ਕਰ ਲਿਆ।