ਅਮਿਤ ਸ਼ਾਹ ਨੇ ਬੰਗਾਲ ’ਚ ਭਾਜਪਾ ਦੇ ਸੱਤਾ ਸੰਭਾਲਣ ਨੂੰ ‘ਮਹਾਨ ਦਿਨ’ ਦੱਸਿਆ
ਨੋਟ: ਨੈਸ਼ਨਲ ਪੇਜ ਲਈ ਚਿਤਰਦੁਰਗ,
Publish Date: Sat, 09 May 2026 09:11 PM (IST)
Updated Date: Sun, 10 May 2026 04:15 AM (IST)
ਚਿਤਰਦੁਰਗ, ਉੱਤਰ ਪ੍ਰਦੇਸ਼: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਕਿਹਾ ਕਿ ਅੱਜ ਦਾ ਦਿਨ ਬਹੁਤ ਮਹਾਨ ਹੈ, ਕਿਉਂਕਿ ਬੰਗਾਲ ’ਚ ਭਗਵਾ ਝੰਡਾ ਲਹਿਰਾਇਆ ਗਿਆ ਹੈ। ਇਹ ਸਵਾਮੀ ਵਿਵੇਕਾਨੰਦ ਤੇ ਰਾਮਕ੍ਰਿਸ਼ਨ ਪਰਮਹੰਸ ਵਰਗੇ ਅਧਿਆਤਮਿਕ ਸੰਤਾਂ ਦੀ ਧਰਤੀ ਹੈ। ਉਹ ਬੰਗਾਲ ’ਚ ਵਿਧਾਨ ਸਭਾ ਚੋਣਾਂ ਤੋਂ ਬਾਅਦ ਸੱਤਾ ਸੰਭਾਲਣ ਵਾਲੀ ਭਾਜਪਾ ਸਰਕਾਰ ਦਾ ਜ਼ਿਕਰ ਕਰ ਰਹੇ ਸਨ। ਭਾਜਪਾ ਦੇ ਦਿੱਗਜ ਨੇਤਾ ਤੇ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬੀਐੱਸ ਯੇਦੀਯੁਰੱਪਾ ਦੇ ਸਨਮਾਨ ਲਈ ਆਯੋਜਿਤ ‘ਯੇਦੀਯੁਰੱਪਾ ਅਭਿਮਾਨੋਤਸਵ’ ਨੂੰ ਸੰਬੋਧਿਤ ਕਰਦੇ ਹੋਏ ਸ਼ਾਹ ਨੇ ਕਿਹਾ ਕਿ ਯੇਦੀਯੁਰੱਪਾ ਨੇ ਕਰਨਾਟਕ ’ਚ ਵੱਖ-ਵੱਖ ਸੰਪਰਦਾਵਾਂ ਦੇ ਧਾਰਮਿਕ ਨੇਤਾਵਾਂ ਨੂੰ ਇਕਜੁੱਟ ਕਰਨ ’ਚ ਅਹਿਮ ਭੂਮਿਕਾ ਨਿਭਾਈ ਹੈ।
ਭਾਰਤ ਮਾਤਾ ਨੂੰ ਪਵਿੱਤਰ ਮੰਨਣ ਵਾਲੇ ਇਸ ਦੇਸ਼ ਦੇ ਸਾਰੇ ਲੋਕਾਂ ਲਈ ਅੱਜ ਦਾ ਦਿਨ ਮਹਾਨ ਹੈ। ਅੱਜ ਉਸ ਧਰਤੀ ’ਤੇ ਭਗਵਾ ਝੰਡਾ ਲਹਿਰਾਇਆ ਗਿਆ ਹੈ, ਜਿੱਥੇ ਸਵਾਮੀ ਵਿਵੇਕਾਨੰਦ, ਰਾਮਕ੍ਰਿਸ਼ਨ ਪਰਮਹੰਸ ਤੇ ਸਾਡੀ ਵਿਚਾਰਧਾਰਾ ਦੇ ਮੋਢੀ ਸ਼ਿਆਮਾ ਪ੍ਰਸਾਦ ਮੁਖਰਜੀ ਦਾ ਜਨਮ ਹੋਇਆ ਸੀ। ਉਨ੍ਹਾਂ ਸਮਾਗਮ ਦੀ ਪ੍ਰਬੰਧਕੀ ਕਮੇਟੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ 2014 ਤੋਂ ਕਰਨਾਟਕ ਆ ਰਹੇ ਹਨ ਤੇ ਕਈ ਮਹਾਪੁਰਸ਼ਾਂ ਨਾਲ ਸਟੇਜ ਸਾਂਝੀ ਕਰ ਚੁੱਕੇ ਹਨ।