ਫੁੱਟਬਾਲ ਡਾਇਰੀ- ਆਰਸਨਲ ਨੇ 5-0

ਫੁੱਟਬਾਲ ਡਾਇਰੀ-
ਆਰਸਨਲ ਨੇ 5-0 ਨਾਲ ਜਿੱਤ ਦਰਜ ਕੀਤੀ, ਈਪੀਐੱਲ ਦੀਆਂ 5 ਟੀਮਾਂ ਐੱਫਏ ਕੱਪ ਦੇ ਅਗਲੇ ਦੌਰ ’ਚ ਪੁੱਜੀਆਂ
ਲੰਡਨ, ਪੀਟੀਆਈ: ਆਰਸਨਲ ਨੇ ਵਿਗਾਨ ਨੂੰ 4-0 ਨਾਲ ਹਰਾ ਕੇ ਐੱਫਏ ਕੱਪ ਫੁਟਬਾਲ ਟੂਰਨਾਮੈਂਟ ਦੇ ਪੰਜਵੇਂ ਦੌਰ ’ਚ ਪ੍ਰਵੇਸ਼ ਕਰ ਲਿਆ ਹੈ। ਛੋਟੀਆਂ ਟੀਮਾਂ ਦੇ ਹਾਰਾਂ ਦੀ ਲੜੀ ਵਿਚਕਾਰ ਹੁਣ ਤੱਕ ਇੰਗਲਿਸ਼ ਪ੍ਰੀਮੀਅਰ ਲੀਗ ਦੀਆਂ 5 ਟੀਮਾਂ ਇਸ ਟੂਰਨਾਮੈਂਟ ਦੇ 5ਵੇਂ ਗੇੜ ’ਚ ਪਹੁੰਚ ਗਈਆਂ ਹਨ। ਸੰਘਰਸ਼ਸ਼ੀਲ ਵਿਗਾਨ ਟੀਮ ਪ੍ਰੀਮੀਅਰ ਲੀਗ ਦੀਆ ਚੋਟੀ ਦੀ ਟੀਮ ਤੋਂ ਪਹਿਲੇ ਹੀ ਹਾਫ ’ਚ ਸਾਰੇ ਗੋਲ ਖਾ ਕੇ ਮੁਕਾਬਲਾ ਹਾਰ ਗਈ।
ਆਰਸਨਲ ਲਈ ਫਾਰਵਰਡ ਨੋਨੀ ਮੈਡਿਊਕੇ, ਗੈਬਰੀਅਲ ਮਾਰਟੀਨੇਲੀ ਤੇ ਗੈਬਰੀਅਲ ਜੀਸਸ ਨੇ ਗੋਲ ਕੀਤੇ। ਵਿਗਾਨ ਦੇ ਜੈਕ ਹੰਟ ਨੇ ਬੁਕਾਯੋ ਸਾਕਾ ਦੇ ਕ੍ਰਾਸ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹੋਏ ਖੁਦ ਹੀ ਗੋਲ ਕਰ ਕੇ ਆਰਸਨਲ ਦੀ ਬੜ੍ਹਤ ਨੂੰ 4-0 ਨਾਲ ਵਧਾ ਦਿੱਤਾ। ਇਸ ਤਰ੍ਹਾਂ ਆਰਸਨਲ ਨੇ ਆਖਰੀ 16 ’ਚ ਹੋਰ ਪ੍ਰੀਮੀਅਰ ਲੀਗ ਟੀਮਾਂ ਫੁਲਹੈਮ, ਲੀਡਜ਼, ਸੁੰਦਰਲੈਂਡ ਤੇ ਵੁਲਵਰਹੈਂਪਟਨ ਗਨਰਸ ਨਾਲ ਜੁੜ ਗਿਆ। ਫੁਲਹੈਮ ਨੇ ਸਟੋਕ ’ਤੇ 2-1 ਦੀ ਜਿੱਤ ਨਾਲ ਇਹ ਮੀਲ ਪੱਥਰ ਹਾਸਲ ਕੀਤਾ। ਉਸ ਲਈ ਹੈਰੀਸਨ ਰੀਡ ਨੇ ਸਟੋਕ ਗੋਲਕੀਪਰ ਟੌਮੀ ਸਿਮਕਿਨ ਦੇ ਗਲਤ ਪਾਸ ਨੂੰ ਰੋਕ ਕੇ ਦੇਰ ਨਾਲ ਗੋਲ ਕਰਕੇ ਜਿੱਤ ਦਿਵਾਈ। ਮਿਡਫੀਲਡਰ ਹਬੀਬ ਡਾਇਰਾ ਨੇ ਪੈਨਲਟੀ ’ਤੇ ਗੋਲ ਕਰ ਕੇ ਸੁੰਦਰਲੈਂਡ ਨੇ ਦੂਜੇ ਦਰਜੇ ਦੇ ਆਕਸਫੋਰਡ ਨੂੰ 1-0 ਨਾਲ ਜਿੱਤ ਲਿਆ। ਵੁਲਵਰਹੈਂਪਟਨ ਨੇ ਗ੍ਰਿਮਸਬੀ ਨੂੰ 1-0 ਨਾਲ ਹਰਾਇਆ ਤੇ ਲੀਡਜ਼ ਨੇ ਬਰਮਿੰਘਮ ਨੂੰ 1-1 ਦੇ ਡਰਾਅ ਤੋਂ ਬਾਅਦ ਪੈਨਲਟੀ ਸ਼ੂਟਆਊਟ ’ਚ 4-2 ਨਾਲ ਹਰਾਇਆ।
--------------------
ਐਟਲੇਟਿਕਾ ਨੂੰ ਹਰਾ ਕੇ ਵਾਲਕੇਨੋ ਨੇ ਕੀਤਾ ਉਲਟਫੇਰ
ਮੈਡ੍ਰਿਡ (ਏਪੀ) : ਲਾ ਲੀਗਾ ’ਚ ਪ੍ਰਸ਼ੰਸਕਾਂ ਦੇ ਬਾਈਕਾਟ ਦਾ ਸਾਹਮਣਾ ਕਰ ਰਹੇ ਰੇਓ ਵੁਲਕਾਨੋ ਨੇ ਸ਼ੁੱਕਰਵਾਰ ਨੂੰ ਸ਼ਾਨਦਾਰ ਜਿੱਤ ’ਚ ਐਟਲੇਟਿਕਾ ਮੈਡਰਿਡ ਨੂੰ 3-0 ਨਾਲ ਹਰਾਇਆ। ਹਾਲਾਂਕਿ ਵਿਰੋਧ ਪ੍ਰਦਰਸ਼ਨਾਂ ਕਾਰਨ ਲੱਗਭਗ 5,000 ਦਰਸ਼ਕ ਹੀ ਵਾਲਕੇਨੋ ਦੀ ਜਿੱਤ ਦਾ ਗਵਾਹ ਬਣ ਸਕੇ। ਵਾਲਕੇਨੋ ਦੇ ਪ੍ਰਸ਼ੰਸਕ ਕਲੱਬ ਦੇ ਪ੍ਰਧਾਨ ਰਾਉਲ ਮਾਰਟਿਨ ਪ੍ਰੇਸਾ ਤੋਂ ਨਾਰਾਜ਼ ਹਨ। ਐਟਲੇਟਿਕਾ ਦੀ ਇਹ ਲਗਾਤਾਰ ਦੂਜੀ ਲੀਗ ਹਾਰ ਸੀ ਪਰ ਟੀਮ ਨੇ ਕੋਪਾ ਡੇਲ ਰੇ ਸੈਮੀਫਾਈਨਲ ਦੇ ਪਹਿਲੇ ਗੇੜ ’ਚ ਸਿਰਫ 3 ਦਿਨ ਪਹਿਲਾਂ ਬਾਰਸੀਲੋਨਾ ਨੂੰ 4-0 ਨਾਲ ਹਰਾਇਆ ਸੀ। ਫਰਾਨ ਪੇਰੇਜ਼ ਨੇ 40ਵੇਂ ਮਿੰਟ ’ਚ ਰੈਟਿਊ ਦੀ ਮਦਦ ਨਾਲ ਵਾਲਕੇਨੋ ਲਈ ਪਹਿਲਾ ਗੋਲ ਕੀਤਾ। ਆਸਕਰ ਵੈਲੇਨਟਿਨ ਨੇ 45ਵੇਂ ਮਿੰਟ ’ਚ ਲੀਡ ਨੂੰ ਦੁੱਗਣਾ ਕਰ ਦਿੱਤਾ ਤੇ ਨੋਬਲ ਮੈਂਡੀ ਨੇ 76ਵੇਂ ਮਿੰਟ ’ਚ ਤੀਜਾ ਗੋਲ ਕਰ ਕੇ ਸ਼ਾਨਦਾਰ ਜਿੱਤ ’ਤੇ ਮੋਹਰ ਲਾਈ। ਦੂਜੇ ਲੀਗ ਮੈਚ ’ਚ ਵੈਲੇਂਸੀਆ ਨੇ ਦੂਜੇ ਹਾਫ ’ਚ 2 ਗੋਲ ਕਰ ਕੇ ਸ਼ਹਿਰ ਦੇ ਵਿਰੋਧੀ ਕਲੱਬ ਲੇਵਾਂਟੇ ਨੂੰ 2-0 ਨਾਲ ਹਰਾਇਆ।