ਈਸ਼ਾਨ ਦੇ ਪਿਤਾ ਬੋਲੇ- ਹੁਣ ਵਿਸ਼ਵ ਕੱਪ 'ਤੇ ਨਜ਼ਰ, ਵਿਆਹ ਉਸ ਤੋਂ ਬਾਅਦ
ਹਾਲ ਹੀ 'ਚ ਕ੍ਰਿਕਟਰ
Publish Date: Mon, 16 Feb 2026 09:24 PM (IST)
Updated Date: Tue, 17 Feb 2026 04:12 AM (IST)
ਹਾਲ ਹੀ 'ਚ ਕ੍ਰਿਕਟਰ ਦੇ ਦਾਦਾ ਨੇ ਕਿਹਾ ਸੀ ਕਿ ਜੈਪੁਰ ਦੀ ਮਾਡਲ ਨਾਲ ਹੋ ਸਕਦਾ ਹੈ ਵਿਆਹ
ਜਾਗਰਣ ਸੰਵਾਦਦਾਤਾ, ਪਟਨਾ : ਵਾਪਸੀ ਤੋਂ ਬਾਅਦ ਲਗਾਤਾਰ ਤੂਫਾਨੀ ਪਾਰੀ ਖੇਡਣ ਵਾਲਾ ਪਟਨਾ ਦਾ ਈਸ਼ਾਨ ਕਿਸ਼ਨ ਦੇਸ਼-ਦੁਨੀਆ ’ਚ ਸੁਰਖੀਆਂ ’ਚ ਬਣਿਆ ਹੋਇਆ ਹੈ। ਇਸ ਦੌਰਾਨ ਈਸ਼ਾਨ ਦੀ ਪਾਰੀ ਵਾਂਗ ਉਨ੍ਹਾਂ ਦੇ ਵਿਆਹ ਦੀ ਚਰਚਾ ਵੀ ਤੇਜ਼ ਹੋ ਗਈ। ਹਾਲ ਹੀ ’ਚ ਕ੍ਰਿਕਟਰ ਦੇ ਦਾਦਾ ਨੇ ਕਿਹਾ ਸੀ ਕਿ ਉਹ ਜੈਪੁਰ ਦੀ ਕਿਸੇ ਮਾਡਲ ਨਾਲ ਵਿਆਹ ਕਰ ਸਕਦੇ ਹਨ। ਹਾਲਾਂਕਿ ਇਸ਼ਾਨ ਦੇ ਪਿਤਾ ਨੇ ਕਿਹਾ ਹੈ ਕਿ ਵਿਆਹ ਤੋਂ ਪਹਿਲਾਂ ਵਿਸ਼ਵ ਕੱਪ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ। ਈਸ਼ਾਨ ਦੇ ਪਿਤਾ ਪ੍ਰਣਵ ਪਾਂਡੇ ਨੇ ਦੈਨਿਕ ਜਾਗਰਣ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਆਪਣੇ ਬੇਟੇ ਨਾਲ ਘਰੇਲੂ ਮਾਮਲਿਆਂ ’ਤੇ ਜ਼ਿਆਦਾ ਚਰਚਾ ਕਰਦੇ ਹਾਂ। ਉਹ ਚੰਗਾ ਖੇਡ ਰਿਹਾ ਹੈ।
ਪਾਕਿਸਤਾਨ ਖਿਲਾਫ ਉਸ ਦੀ ਬੱਲੇਬਾਜ਼ੀ ਨੂੰ ਦੇਖ ਕੇ ਪੂਰਾ ਪਰਿਵਾਰ ਮਾਣ ਮਹਿਸੂਸ ਕਰ ਰਿਹਾ ਹੈ। ਸਾਡੇ ਲਈ ਇਸ ਤੋਂ ਵੱਡੀ ਕੋਈ ਖੁਸ਼ੀ ਨਹੀਂ ਹੋਵੇਗੀ ਕਿ ਇਸ਼ਾਨ ਭਾਰਤ ਦੀ ਜਿੱਤ ’ਚ ਭੂਮਿਕਾ ਨਿਭਾ ਰਿਹਾ ਹੈ। ਜੈਪੁਰ ਦੀ ਇਕ ਮਾਡਲ ਨਾਲ ਆਪਣੇ ਬੇਟੇ ਦੇ ਵਿਆਹ ਨਾਲ ਜੁੜੇ ਸਵਾਲ ’ਤੇ ਪ੍ਰਣਵ ਨੇ ਕਿਹਾ ਕਿ ਈਸ਼ਾਨ ਦੇ ਦਾਦਾ ਜੀ ਨੇ ਅਜਿਹਾ ਕਿਹਾ ਸੀ। ਉਸ ਦੇ ਦਾਦਾ ਰਾਮ ਅਨੁਗ੍ਰਹ ਪਾਂਡੇ ਇੱਕ ਭੋਲੇ-ਭਾਲੇ ਵਿਅਕਤੀ ਹਨ। ਫਿਲਹਾਲ ਈਸ਼ਾਨ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੀ ਤਰਜੀਹ ਖੇਡ ’ਤੇ ਹੈ। ਕਾਫੀ ਮਿਹਨਤ ਕਰਨ ਤੋਂ ਬਾਅਦ ਉਸ ਨੇ ਟੀਮ ’ਚ ਵਾਪਸੀ ਕੀਤੀ ਹੈ। ਉਹ ਚੰਗੀ ਲੈਅ ’ਚ ਹੈ। ਪਹਿਲਾਂ ਦੇਸ਼ ’ਚ ਟੀ-20 ਵਿਸ਼ਵ ਕੱਪ ਆਵੇ, ਫਿਰ ਹੀ ਵਿਆਹ ਦੀ ਗੱਲ ਹੋਵੇਗੀ।