ਸਿਵਲ ਹਸਪਤਾਲ ਫਾਜ਼ਿਲਕਾ ਵਿਖੇ ਵਿਸ਼ਵ ਅਸਥਮਾ ਦਿਵਸ ਮਨਾਇਆ
ਸਿਵਲ ਹਸਪਤਾਲ ਫਾਜ਼ਿਲਕਾ ਵਿਖੇ ਵਿਸ਼ਵ ਅਸਥਮਾ ਦਿਵਸ ਮਨਾਇਆ
Publish Date: Tue, 05 May 2026 05:54 PM (IST)
Updated Date: Tue, 05 May 2026 05:56 PM (IST)

ਨਰੇਸ਼ ਕੁਮਾਰ ਕਾਮਰਾ, ਪੰਜਾਬੀ ਜਾਗਰਣ ਫਾਜ਼ਿਲਕਾ : ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਡਾ. ਕਵਿਤਾ ਸਿੰਘ ਦੀ ਉਚੇਚੀ ਨਿਗਰਾਨੀ, ਡਾ. ਏਡਿਸਨ ਏਰਿਕ ਦੀ ਅਗਵਾਈ ਅਤੇ ਜ਼ਿਲ੍ਹਾ ਟੀ.ਬੀ. ਅਫਸਰ ਡਾ. ਨੀਲੂ ਚੁੱਘ ਦੀ ਦੇਖ-ਰੇਖ ਹੇਠ ਸਿਵਲ ਹਸਪਤਾਲ ਫਾਜ਼ਿਲਕਾ ਵਿਖੇ ਵਿਸ਼ਵ ਅਸਥਮਾ ਦਿਵਸ ਮਨਾਇਆ ਗਿਆ। ਇਸ ਸਾਲ ਇਹ ਦਿਵਸ ਦਮੇ ਵਾਲੇ ਹਰੇਕ ਵਿਅਕਤੀ ਲਈ ਐਂਟੀ-ਇਨਫਲੇਮੇਟਰੀ ਇਨਹੇਲਰਾਂ ਤੱਕ ਪਹੁੰਚ ਅਜੇ ਵੀ ਇੱਕ ਜ਼ਰੂਰੀ ਲੋੜ ਹੈ ਥੀਮ ਹੇਠ ਮਨਾਇਆ ਗਿਆ। ਡਾ. ਕਵਿਤਾ ਸਿੰਘ ਨੇ ਦੱਸਿਆ ਕਿ ਇਹ ਦਿਨ ਹਰ ਸਾਲ ਮਈ ਦੇ ਪਹਿਲੇ ਮੰਗਲਵਾਰ ਨੂੰ ਦਮੇ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਦੁਨੀਆ ਭਰ ਵਿੱਚ ਲਗਭਗ 25 ਕਰੋੜ ਲੋਕ ਦਮੇ ਤੋਂ ਪੀੜਤ ਹਨ। ਡਾ. ਨੀਲੂ ਚੁੱਘ ਨੇ ਦੱਸਿਆ ਕਿ ਦਮਾ ਇੱਕ ਗੰਭੀਰ ਸਾਹ ਦੀ ਬਿਮਾਰੀ ਹੈ, ਜੋ ਸਾਹ ਨਾਲੀਆਂ ਵਿੱਚ ਸੋਜ਼ ਅਤੇ ਤੰਗੀ ਪੈਦਾ ਕਰਦੀ ਹੈ। ਇਸ ਕਾਰਨ ਸਾਹ ਲੈਣ ’ਚ ਤਕਲੀਫ਼, ਛਾਤੀ ਵਿੱਚ ਜਕੜਨ ਅਤੇ ਖੰਘ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਸਮੇਂ ਸਿਰ ਜਾਗਰੂਕਤਾ, ਸਹੀ ਇਲਾਜ ਅਤੇ ਨਿਯਮਿਤ ਦੇਖਭਾਲ ਨਾਲ ਇਸ ਬਿਮਾਰੀ ’ਤੇ ਕਾਬੂ ਪਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਹਵਾ ਪ੍ਰਦੂਸ਼ਣ, ਠੰਡੀ ਹਵਾ, ਤੰਬਾਕੂ ਨੋਸ਼ੀ ਅਤੇ ਪਟਾਖਿਆਂ ਦਾ ਧੂੰਆ ਦਮੇ ਦੇ ਮੁੱਖ ਕਾਰਣਾਂ ਵਿੱਚ ਸ਼ਾਮਲ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਅਜਿਹੀਆਂ ਨਿਸ਼ਾਨੀਆਂ ਦਿਖਾਈ ਦੇਣ ਤਾਂ ਤੁਰੰਤ ਮਾਹਿਰ ਡਾਕਟਰ ਨਾਲ ਸੰਪਰਕ ਕੀਤਾ ਜਾਵੇ ਅਤੇ ਪੰਜ ਸਾਲ ਤੱਕ ਦੇ ਬੱਚਿਆਂ ਦਾ ਨਿਯਮਿਤ ਟੀਕਾਕਰਨ ਜ਼ਰੂਰ ਕਰਵਾਇਆ ਜਾਵੇ।