ਪੱਛਮੀ ਬੰਗਾਲ ਦੀ ਜਿੱਤ ਪੰਜਾਬ ’ਚ ਵੀ ਭਾਜਪਾ ਨੂੰ ਮਜ਼ਬੂਤੀ ਮਿਲੇਗੀ : ਸਿਆਗ
ਪੱਛਮੀ ਬੰਗਾਲ ਦੀ ਜਿੱਤ ਨਾਲ ਪੰਜਾਬ ਵਿੱਚ ਵੀ ਭਾਜਪਾ ਨੂੰ ਮਿਲੇਗੀ ਨਵੀਂ ਤਾਕਤ : ਸਿਆਗ
Publish Date: Mon, 04 May 2026 03:25 PM (IST)
Updated Date: Mon, 04 May 2026 03:26 PM (IST)
ਸਟਾਫ ਰਿਪੋਰਟਰ.ਪੰਜਾਬੀ ਜਾਗਰਣ, ਫਾਜ਼ਿਲਕਾ : ਹਲਕਾ ਬੱਲੂਆਣਾ ਜਿਲਾ ਫਾਜਲਿਕਾ ਦੇ ਸਰਗਰਮ ਭਾਜਪਾ ਆਗੂ ਅਤੇ ਸਰਪੰਚ ਯੂਨੀਅਨ ਬਲਾਕ ਅਬੋਹਰ ਦੇ ਸਾਬਕਾ ਪ੍ਰਧਾਨ ਸੁਸ਼ੀਲ ਸਿਆਗ ਢੀਂਗਾਵਾਲੀ ਨੇ ਪੱਛਮੀ ਬੰਗਾਲ ਵਿੱਚ ਭਾਜਪਾ ਦੀ ਭਾਰੀ ਜਿੱਤ ਤੇ ਸਾਰੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਉਹ ਦਿਨ ਹੈ ਜੋ ਪੱਛਮੀ ਬੰਗਾਲ ਦੀ ਕਿਸਮਤ ਨੂੰ ਨਵੇਂ ਸਿਰਿਉਂ ਲਿਖੇਗਾ। ਸਿਆਗ ਨੇ ਦਾਅਵਾ ਕੀਤਾ ਕਿ ਪੱਛਮੀ ਬੰਗਾਲ ਵਿੱਚ ਭਾਜਪਾ ਦੀ ਅਗਵਾਈ ਵਿੱਚ ਬਣਨ ਵਾਲੀ ਡਬਲ ਇੰਜਣ ਦੀ ਸਰਕਾਰ ਅਰਾਜਕਤਾ ਨੂੰ ਖਤਮ ਕਰਕੇ ਬੰਗਾਲ ਵਿੱਚ ਵਿਕਾਸ,ਸ਼ਾਂਤੀ ਅਤੇ ਕਾਨੂੰਨ ਵਿਵਸਥਾ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰੇਗੀ। ਸਿਆਗ ਨੇ ਦਾਅਵਾ ਕੀਤਾ ਕਿ ਪੱਛਮੀ ਬੰਗਾਲ ਵਿੱਚ ਭਾਜਪਾ ਦੀ ਜਿੱਤ ਪੰਜਾਬ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਨੂੰ ਮਜਬੂਤੀ ਪ੍ਰਦਾਨ ਕਰੇਗੀ। ਵਿਰੋਧੀ ਧਿਰਾਂ ਨੂੰ ਆੜੇ ਹੱਥੀਂ ਲੈਂਦਿਆਂ ਸਿਆਗ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਰਾਸ਼ਟਰੀ ਹਿੱਤਾਂ ਵਿੱਚ ਇਤਿਹਾਸਕ ਫੈਸਲੇ ਲਏ ਹਨ,ਜਿਵੇਂ ਕਿ ਧਾਰਾ 370 ਨੂੰ ਖਤਮ ਕਰਨਾ,ਅਯੁੱਧਿਆ ਵਿੱਚ ਸ਼ਾਨਦਾਰ ਭਗਵਾਨ ਸ੍ਰੀ ਰਾਮ ਦੇ ਮੰਦਰ ਦੀ ਉਸਾਰੀ ਕਰਨਾ,ਭਾਰਤ ਦੀ ਸਫਲ ਵਿਦੇਸ਼ ਨੀਤੀ,ਸਰਜੀਕਲ ਸਟ੍ਰਾਈਕ, ਪਰ ਵਿਰੋਧੀ ਧਿਰ ਨੇ ਹਮੇਸ਼ਾ ਇਨ੍ਹਾਂ ਫੈਸਲਿਆਂ ਦਾ ਵਿਰੋਧ ਕੀਤਾ ਅਤੇ ਭਾਰਤੀ ਫੌਜ ਦਾ ਮਨੋਬਲ ਡੇਗਣ ਵਾਲੀ ਬਿਆਨਬਾਜ਼ੀ ਕੀਤੀ।