ਜ਼ਿਲ੍ਹੇ ਦੀਆਂ 86 ਵਾਰਡਾਂ ਲਈ 189 ਪੋਲਿੰਗ ਬੂਥਾਂ ’ਤੇ ਵੋਟਾਂ 26 ਨੂੰ
ਜ਼ਿਲ੍ਹੇ ਦੀਆਂ 86 ਵਾਰਡਾਂ ਦੇ 189 ਪੋਲਿੰਗ ਬੂਥਾਂ ਤੇ 26 ਮਈ ਨੂੰ
Publish Date: Tue, 19 May 2026 06:06 PM (IST)
Updated Date: Tue, 19 May 2026 06:07 PM (IST)

ਰਿਤਿਸ਼ ਕੁੱਕੜ, ਪੰਜਾਬੀ ਜਾਗਰਣ ਫਾਜ਼ਿਲਕਾ : ਨਗਰ ਕੌਂਸਲ ਚੋਣਾਂ ਨੂੰ ਲੈ ਕੇ ਰਾਜਨੀਤਿਕ ਪਾਰਟੀਆਂ ਨੇ ਆਪਣਾ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਦੇ ਆਗੂ ਵੱਖ-ਵੱਖ ਵਾਰਡਾਂ ਵਿੱਚ ਡੋਰ-ਟੂ-ਡੋਰ ਪ੍ਰਚਾਰ ਕਰਦੇ ਹੋਏ ਲੋਕਾਂ ਨਾਲ ਸੰਪਰਕ ਕਰ ਰਹੇ ਹਨ। ਚੋਣ ਮੈਦਾਨ ਵਿੱਚ ਉਤਰੇ ਉਮੀਦਵਾਰਾਂ ਵੱਲੋਂ ਜਨ ਸਭਾਵਾਂ, ਮੀਟਿੰਗਾਂ ਅਤੇ ਰੋਡ ਸ਼ੋਅ ਰਾਹੀਂ ਵੋਟਰਾਂ ਨੂੰ ਆਪਣੇ ਹੱਕ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਗੂਆਂ ਵੱਲੋਂ ਵਿਕਾਸ ਕਾਰਜਾਂ, ਸਹੂਲਤਾਂ ਅਤੇ ਭਵਿੱਖੀ ਯੋਜਨਾਵਾਂ ਨੂੰ ਲੈ ਕੇ ਵਾਅਦੇ ਕੀਤੇ ਜਾ ਰਹੇ ਹਨ।ਵਾਰਡਾਂ ਵਿੱਚ ਚੋਣ ਸਰਗਰਮੀਆਂ ਦਿਨੋਂ-ਦਿਨ ਵੱਧਦੀਆਂ ਜਾ ਰਹੀਆਂ ਹਨ ਅਤੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ ਹੈ। ਵਾਰਡ ਨੰਬਰ 2 ’ਚ ‘ਆਪ’ ਉਮੀਦਵਾਰ ਦੇ ਦਫ਼ਤਰ ਦਾ ਉਦਘਾਟਨ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਵਾਰਡ ਨੰਬਰ 2 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਰਾਜਵੰਤ ਕੌਰ ਦੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਵਾਰਡ ਵਿੱਚ ਡੋਰ-ਟੂ-ਡੋਰ ਪ੍ਰਚਾਰ ਕਰਦਿਆਂ ਰਾਜਵੰਤ ਕੌਰ ਲਈ ਵੋਟਾਂ ਦੀ ਅਪੀਲ ਵੀ ਕੀਤੀਵਿਧਾਇਕ ਸਵਨਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਆਪਣੇ ਵਾਅਦੇ ਪੂਰੇ ਕੀਤੇ ਹਨ ਅਤੇ ਵਾਰਡ ਨੰਬਰ 2 ਵਿੱਚ ਵੀ ਵਿਕਾਸ ਕਾਰਜ ਤੇਜ਼ੀ ਨਾਲ ਕਰਵਾਏ ਜਾ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਡੈੱਡ ਹਾਊਸ ਰੋਡ ਦਾ ਨਿਰਮਾਣ ਲੰਬੇ ਸਮੇਂ ਬਾਅਦ ਮੁਕੰਮਲ ਕੀਤਾ ਗਿਆ ਹੈ। ਇਸ ਮੌਕੇ ਬੰਟੀ ਸ਼ਰਮਾ, ਪ੍ਰਦੀਪ ਬਾਜਵਾ ਬਾਬੂ , ਜਗਜੀਤ ਸਿੰਘ ਪਦਮ,ਅਤੇ ਵੱਡੀ ਗਿਣਤੀ ਵਿੱਚ ਵਾਰਡ ਵਾਸੀ ਮੌਜੂਦ ਸਨ। ਗੁਰਸਾਰਜ ਸਿੰਘ ਸਾਥੀਆਂ ਸਮੇਤ ਮਿਸਲ ਸਤਲੁਜ ’ਚ ਸ਼ਾਮਲ ਪਿੰਡ ਦਲਮੀਰ ਖੇੜਾ ਦੇ ਨੌਜਵਾਨ ਆਗੂ ਗੁਰਸਾਰਜ ਸਿੰਘ ਆਪਣੇ ਸਾਥੀਆਂ ਸਮੇਤ ਮਿਸਲ ਸਤਲੁਜ ਜਥੇਬੰਦੀ ਵਿੱਚ ਸ਼ਾਮਲ ਹੋਏ। ਇਸ ਮੌਕੇ ਮਿਸਲ ਸਤਲੁਜ ਦੇ ਪ੍ਰਧਾਨ ਅਜੇਪਾਲ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਦੇ ਨੌਜਵਾਨ ਬਦਲਵੀਂ ਰਾਜਨੀਤਿਕ ਸੋਚ ਨਾਲ ਜੁੜ ਰਹੇ ਹਨ, ਜੋ ਸੂਬੇ ਦੇ ਭਵਿੱਖ ਲਈ ਚੰਗਾ ਸੰਕੇਤ ਹੈ।ਉਨ੍ਹਾਂ ਕਿਹਾ ਕਿ ਮਿਸਲ ਸਤਲੁਜ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਹੱਕਾਂ ਲਈ ਲਗਾਤਾਰ ਆਵਾਜ਼ ਉਠਾਉਂਦੀ ਰਹੇਗੀ। ਗੁਰਸਾਰਜ ਸਿੰਘ ਨੇ ਕਿਹਾ ਕਿ ਉਹ ਜਥੇਬੰਦੀ ਦੀ ਲੋਕ ਪੱਖੀ ਸੋਚ ਤੋਂ ਪ੍ਰਭਾਵਿਤ ਹੋ ਕੇ ਇਸ ਨਾਲ ਜੁੜੇ ਹਨ ਅਤੇ ਪੰਜਾਬ ਦੇ ਹੱਕਾਂ ਲਈ ਕੰਮ ਕਰਨਗੇ। ਨਗਰ ਨਿਗਮ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਜਾਰੀ ਕੀਤਾ ‘ਮਤਾ ਪੱਤਰ’ ਭਾਜਪਾ ਨੇ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਆਪਣਾ ‘ਮਤਾ ਪੱਤਰ’ ਜਾਰੀ ਕਰਦਿਆਂ ਸੂਬਾ ਸਰਕਾਰ ’ਤੇ ਅਬੋਹਰ ਨਾਲ ਵਿਤਕਰਾ ਕਰਨ ਦੇ ਦੋਸ਼ ਲਗਾਏ। ਵਿਧਾਇਕ ਸੰਦੀਪ ਜਾਖੜ, ਸਾਬਕਾ ਮੇਅਰ ਵਿਮਲ ਠਠਈ ਅਤੇ ਧਨਪਤ ਸਿਆਗ ਨੇ ਕਿਹਾ ਕਿ ਹੋਰ ਸ਼ਹਿਰਾਂ ਦੇ ਮੁਕਾਬਲੇ ਅਬੋਹਰ ਨੂੰ ਵਿਕਾਸ ਲਈ ਘੱਟ ਫੰਡ ਦਿੱਤੇ ਗਏ ਹਨ। ਭਾਜਪਾ ਨੇ ਅਧੂਰੇ ਪਏ ਬੱਸ ਸਟੈਂਡ, ਕਾਨੂੰਨ ਵਿਵਸਥਾ ਦੀ ਖਰਾਬ ਸਥਿਤੀ ਅਤੇ ਨਗਰ ਨਿਗਮ ਵਿੱਚ ਸਥਾਈ ਕਮਿਸ਼ਨਰ ਨਾ ਹੋਣ ਦੇ ਮੁੱਦੇ ਵੀ ਉਠਾਏ। ਆਗੂਆਂ ਨੇ ਦੋਸ਼ ਲਗਾਇਆ ਕਿ ਸਰਕਾਰ ਕੇਂਦਰੀ ਯੋਜਨਾਵਾਂ ਦਾ ਲਾਭ ਲੋਕਾਂ ਤੱਕ ਨਹੀਂ ਪਹੁੰਚਣ ਦੇ ਰਹੀ।