ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ ਦੇ ਕੱਟੇ ਚਲਾਨ
ਕੋਟਪਾ ਐਕਟ ਤਹਿਤ ਐਕਟ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ ਦੇ ਚਲਾਨ ਕੱਟੇ
Publish Date: Sun, 19 Apr 2026 04:50 PM (IST)
Updated Date: Sun, 19 Apr 2026 04:54 PM (IST)
ਰਮਨ ਕੁਮਾਰ.ਪੰਜਾਬੀ ਜਾਗਰਣ ਫਾਜਿਲਕਾ : ਸਿਵਲ ਸਰਜਨ ਫਾਜਿਲਕਾ ਡਾ਼ ਕਵਿਤਾ ਸਿੰਘ ਜ਼ਿਲ੍ਹਾ ਮਹਾਂਮਾਰੀ ਅਫਸਰ ਡਾ. ਸੁਨੀਤਾ ਕੰਬੋਜ, ਦੇ ਦਿਸ਼ਾ ਨਿਰਦੇਸ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਸੀ.ਐਚ.ਸੀ ਡੱਬਵਾਲਾ ਕਲਾਂ ਡਾ.ਪੰਕਜ ਚੌਹਾਨ ਅਤੇ ਵਿਜੈ ਕੁਮਾਰ ਨਾਗਪਾਲ ਐਮ.ਪੀ.ਐਚ ਐਸ ਦੀ ਯੋਗ ਅਗਵਾਈ ਹੇਠ ਹੈਲਥ ਵੈਲਨੈਸ ਸੈਂਟਰ ਟਾਹਲੀ ਵਾਲਾ ਬੋਦਲਾ ਦੇ ਅਧੀਨ ਆਉਂਦੇ ਪਿੰਡਾਂ ਵਿਚ ਕੋਟਪਾ ਐਕਟ ਤਹਿਤ ਐਕਟ ਦੀ ਉਲੰਘਣਾ ਕਰਨ ਵਾਲੇ ਲੋਕਾਂ, ਦੁਕਾਨਦਾਰਾਂ ਦੇ ਚਲਾਨ ਕੱਟੇ ਗਏ ਅਤੇ ਲੋਕਾਂ ਨੂੰ ਤੰਬਾਕੂ ਤੋ ਹੋਣ ਵਾਲੀਆ ਗੰਭੀਰ ਬਿਮਾਰੀਆਂ ਬਾਰੇ ਜਾਗਰੂਕ ਕੀਤਾ ਗਿਆ।ਇਸ ਮੌਕੇ ਬਲਦੇਵ ਰਾਜ ਹੈਲਥ ਵੈਲਨੈਸ ਸੈਂਟਰ ਟਾਹਲੀ ਵਾਲਾ ਬੋਦਲਾ, ਜਤਿੰਦਰ ਕੁਮਾਰ ਸਾਮਾ ਦੀਪਕ ਸ਼ਰਮਾ ਹੈਲਥ ਵੈਲਨੈਸ ਸੈਂਟਰ ਚੁਵਾੜਿਆਂ ਵਾਲੀ ਵੀ ਹਾਜ਼ਰ ਸੀ।