ਵਰਿੰਦਾਵਨ ਹਾਦਸਾ: ਪੰਕਜ ਮਲਹੋਤਰਾ ਦੀ ਦੇਹ ਪਹੁੰਚੀ ਜਲਾਲਾਬਾਦ, ਇਲਾਕੇ 'ਚ ਸੋਗ ਦੀ ਲਹਿਰ
ਮਿਲੀ ਜਾਣਕਾਰੀ ਅਨੁਸਾਰ, ਪੰਕਜ ਮਲਹੋਤਰਾ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਧਾਰਮਿਕ ਯਾਤਰਾ 'ਤੇ ਵਰਿੰਦਾਵਨ ਗਏ ਹੋਏ ਸਨ। ਦਰਸ਼ਨ ਦੌਰਾਨ ਸਟੀਮਬੋਟ ਵਿੱਚ ਸਫ਼ਰ ਕਰਦੇ ਸਮੇਂ ਅਚਾਨਕ ਹਾਦਸਾ ਵਾਪਰ ਗਿਆ, ਜਿਸ ਕਾਰਨ ਉਹ ਲਾਪਤਾ ਹੋ ਗਏ ਸਨ।
Publish Date: Fri, 17 Apr 2026 11:02 AM (IST)
Updated Date: Fri, 17 Apr 2026 12:02 PM (IST)
ਹੈਪੀ ਕਾਠਪਾਲ. ਪੰਜਾਬੀ ਜਾਗਰਣ,ਜਲਾਲਾਬਾਦ: ਮਥੁਰਾ-ਵਰਿੰਦਾਵਨ ਦੀ ਪਵਿੱਤਰ ਧਰਤੀ 'ਤੇ ਦਰਸ਼ਨ ਕਰਨ ਗਏ ਜਲਾਲਾਬਾਦ ਦੇ ਮਲਹੋਤਰਾ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਸਟੀਮਬੋਟ ਹਾਦਸੇ ਤੋਂ ਬਾਅਦ ਲਾਪਤਾ ਹੋਏ ਪੰਕਜ ਮਲਹੋਤਰਾ ਦੀ ਲਾਸ਼ ਯਮੁਨਾ ਨਦੀ ਵਿੱਚੋਂ ਮਿਲਣ ਤੋਂ ਬਾਅਦ ਅੱਜ ਉਨ੍ਹਾਂ ਦੀ ਮ੍ਰਿਤਕ ਦੇਹ ਜਲਾਲਾਬਾਦ ਪਹੁੰਚ ਗਈ ਹੈ।
ਪੰਕਜ ਮਲਹੋਤਰਾ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਧਾਰਮਿਕ ਯਾਤਰਾ 'ਤੇ ਗਏ ਹੋਏ ਸਨ। ਯਮੁਨਾ ਨਦੀ ਵਿੱਚ ਸਟੀਮਬੋਟ ਰਾਹੀਂ ਸਫ਼ਰ ਕਰਦੇ ਸਮੇਂ ਅਚਾਨਕ ਹਾਦਸਾ ਵਾਪਰ ਗਿਆ। ਲੰਬੀ ਭਾਲ ਤੋਂ ਬਾਅਦ ਗੋਤਾਖੋਰਾਂ ਨੂੰ ਪੰਕਜ ਦੀ ਦੇਹ ਬਰਾਮਦ ਹੋਈ। ਪੋਸਟਮਾਰਟਮ ਤੋਂ ਬਾਅਦ ਜਿਵੇਂ ਹੀ ਲਾਸ਼ ਜਲਾਲਾਬਾਦ ਪਹੁੰਚੀ, ਪੂਰੇ ਸ਼ਹਿਰ ਵਿੱਚ ਸੋਗ ਦੀ ਲਹਿਰ ਦੌੜ ਗਈ।
ਪਰਿਵਾਰ ਦਾ ਰੋ-ਰੋ ਬੁਰਾ ਹਾਲ
ਮਲਹੋਤਰਾ ਪਰਿਵਾਰ ਦੇ ਘਰ ਮਾਤਮ ਪਸਰਿਆ ਹੋਇਆ ਹੈ। ਸਥਾਨਕ ਨਿਵਾਸੀ ਅਤੇ ਰਿਸ਼ਤੇਦਾਰ ਵੱਡੀ ਗਿਣਤੀ ਵਿੱਚ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚ ਰਹੇ ਹਨ। ਇਸ ਦਰਦਨਾਕ ਹਾਦਸੇ ਨੇ ਹਰ ਇੱਕ ਦੀ ਅੱਖ ਨਮ ਕਰ ਦਿੱਤੀ ਹੈ।