ਆਰਮੀ ਜਵਾਨ ਦੇ ਘਰੋਂ ਲੱਖਾਂ ਦੇ ਗਹਿਣੇ ਤੇ ਨਕਦੀ ਚੋਰੀ
ਅਬੋਹਰ ਵਿੱਚ ਸੁੰਨਸਾਨ ਘਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ
Publish Date: Tue, 05 May 2026 05:24 PM (IST)
Updated Date: Tue, 05 May 2026 05:26 PM (IST)
ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਅਬੋਹਰ : ਅਬੋਹਰ ਦੇ ਬਸੰਤ ਨਗਰ ਇਲਾਕੇ ਵਿੱਚ ਚੋਰਾਂ ਨੇ ਇੱਕ ਸੁੰਨਸਾਨ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਲੱਖਾਂ ਰੁਪਏ ਦੇ ਗਹਿਣੇ ਤੇ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਕਰ ਲਈ। ਜਾਣਕਾਰੀ ਅਨੁਸਾਰ ਸੁਰੇਂਦਰ ਸਿੰਘ ਭਾਰਤੀ ਫੌਜ ਵਿੱਚ ਨਾਇਕ ਵਜੋਂ ਤਾਇਨਾਤ ਹਨ। ਉਨ੍ਹਾਂ ਦੀ ਪਤਨੀ ਘਰ ਵਿੱਚ ਬੁਟੀਕ ਚਲਾਉਂਦੀ ਹੈ। ਸੁਰੇਂਦਰ ਸਿੰਘ ਨੇ ਦੱਸਿਆ ਕਿ 23 ਅਪ੍ਰੈਲ ਨੂੰ ਉਨ੍ਹਾਂ ਦੇ ਸਹੁਰੇ ਦਾ ਦੇਹਾਂਤ ਹੋ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਪਤਨੀ ਬੱਚਿਆਂ ਸਮੇਤ ਘਰ ਦੀਆਂ ਚਾਬੀਆਂ ਗੁਆਂਢੀਆਂ ਕੋਲ ਛੱਡ ਕੇ ਪਿੰਡ ਬਕਾਂਵਾਲਾ ਵਿਖੇ ਆਪਣੇ ਮਾਪਿਆਂ ਦੇ ਘਰ ਚਲੀ ਗਈ। ਸੁਰੇਂਦਰ ਸਿੰਘ ਵੀ ਅਬੋਹਰ ਆਏ, ਗੁਆਂਢੀਆਂ ਤੋਂ ਚਾਬੀਆਂ ਲੈ ਕੇ ਕੱਪੜੇ ਬਦਲੇ ਅਤੇ ਫਿਰ ਸਹੁਰੇ ਘਰ ਚਲੇ ਗਏ। ਸਵੇਰੇ ਪਰਿਵਾਰ ਨੂੰ ਚੋਰੀ ਦਾ ਪਤਾ ਲੱਗਣ ’ਤੇ ਉਹ ਘਰ ਵਾਪਸ ਆਏ। ਸੂਚਨਾ ਮਿਲਣ ’ਤੇ ਸਿਟੀ ਵਨ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ।