ਮੰਗਾਂ ਨੂੰ ਲੈ ਕੇ ਵਫ਼ਦ ਨੇ ਐੱਸਡੀਐੱਮ ਨੂੰ ਸੌਂਪਿਆ ਪੱਤਰ
ਮੰਗਾਂ ਨੂੰ ਲੈਕੇ ਵਫਦ ਨੇ ਐਸ.ਡੀ.ਐਮ ਨੂੰ ਮੰਗ ਪੱਤਰ ਦਿਤਾ
Publish Date: Wed, 22 Apr 2026 03:02 PM (IST)
Updated Date: Wed, 22 Apr 2026 03:07 PM (IST)
ਕਪਿਲ ਜਸੂਜਾ.ਪੰਜਾਬੀ ਜਾਗਰਣ ਫਾਜਿਲਕਾ : ਗੋਰਮਿੰਟ ਪੈਨਸ਼ਨਰਜ਼ ਯੂਨੀਅਨ ਪੰਜਾਬ, ਜ਼ਿਲਾ ਫਾਜਿਲਕਾ ਵੱਲੋਂ ਆਲ ਇੰਡੀਆ ਸਟੇਟ ਗੋਰਮਿੰਟ ਪੈਨਸ਼ਨਰਜ਼ ਫੈਡਰੇਸ਼ਨ ਦਾ 10 ਸੂਤਰੀ ਮੰਗ ਪੱਤਰ ਪ੍ਰਧਾਨ ਮੰਤਰੀ ਭਾਰਤ ਸਰਕਾਰ ਦੇ ਨਾਮ ਭੇਜਿਆ ਗਿਆ। ਇਸ ਸਬੰਧੀ ਯੂਨੀਅਨ ਦਾ ਅੱਠ ਮੈਂਬਰੀ ਵਫਦ ਜ਼ਿਲਾ ਪ੍ਰਧਾਨ ਸਾਥੀ ਹਰਭਜਨ ਸਿੰਘ ਖੁੰਗਰ ਦੀ ਅਗਵਾਈ ਹੇਠ ਪ੍ਰਬੰਧਕੀ ਕੰਪਲੈਕਸ ਵਿਖੇ ਐਸ.ਡੀ.ਐਮ-ਕਮ-ਸਹਾਇਕ ਕਮਿਸ਼ਨਰ ਟੂ ਡਿਪਟੀ ਕਮਿਸ਼ਨਰ ਜੁਗਰਾਜ ਸਿੰਘ ਨਾਲ ਮਿਲਿਆ। ਵਫਦ ਵਿੱਚ ਸੁਰਿੰਦਰ ਕੁਮਾਰ ਅਤੇ ਇੰਦਰ ਮੋਹਨ, ਹਰੀਸ਼ ਚੰਦਰ ਕਬੋਜ ,ਰਾਜ ਕੰਵਰ ਦੀਵਾਨ,ਸਰਵਨ ਸਿੰਘ ਅਤੇ ਸੁਭਾਸ਼ ਚੰਦਰ ਸ਼ਰਮਾ ਸ਼ਾਮਲ ਸਨ।ਵਫਦ ਵੱਲੋਂ ਪੈਨਸ਼ਨਰਾਂ ਦੀਆਂ ਵੱਖ-ਵੱਖ ਮੰਗਾਂ ਨਾਲ ਸੰਬੰਧਿਤ 10 ਨੁਕਾਤੀ ਮੰਗ ਪੱਤਰ ਜੀ.ਏ. ਟੂ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਗਿਆ, ਜੋ ਪ੍ਰਧਾਨ ਮੰਤਰੀ ਦੇ ਨਾਮ ਭੇਜਿਆ ਗਿਆ ਹੈ। ਇਸ ਮੌਕੇ ਅਧਿਕਾਰੀਆਂ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਮੰਗ ਪੱਤਰ ਨੂੰ ਜਲਦ ਹੀ ਪ੍ਰਧਾਨ ਮੰਤਰੀ ਦਫ਼ਤਰ ਤੱਕ ਪਹੁੰਚਾਇਆ ਜਾਵੇਗਾ।