ਪੜ੍ਹਾਈ ਦੇ ਬੋਝ ਨੇ ਲਈ ਇੱਕ ਹੋਰ ਮਾਸੂਮ ਦੀ ਜਾਨ: 9ਵੀਂ ਜਮਾਤ ਦੇ ਵਿਦਿਆਰਥੀ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
ਮ੍ਰਿਤਕ ਦੀ ਪਛਾਣ 14 ਸਾਲਾ ਅੰਕਿਤ ਪੁੱਤਰ ਮਨੋਹਰ ਲਾਲ ਵਜੋਂ ਹੋਈ ਹੋਈ। ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਦੱਸਿਆ ਕਿ ਸਾਰੇ ਪਰਿਵਾਰਕ ਮੈਂਬਰ ਇੱਕ ਵਿਆਹ ਸਮਾਰੋਹ ਵਿੱਚ ਸ਼ਾਮਲ ਹੋਣ ਵਿੱਚ ਰੁੱਝੇ ਹੋਏ ਸਨ। ਇਸ ਦੌਰਾਨ ਅੰਕਿਤ ਨੇ ਆਪਣੇ ਆਈਡੀ ਕਾਰਡ ਦੀ ਡੋਰੀ ਨਾਲ ਇੱਕ ਕਮਰੇ ਵਿੱਚ ਫਾਹਾ ਲੈ ਲਿਆ। ਜਦੋਂ ਅੰਕਿਤ ਕਾਫ਼ੀ ਦੇਰ ਤੱਕ ਬਾਹਰ ਨਹੀਂ ਆਇਆ, ਤਾਂ ਉਸਦੀ ਮਾਂ ਕਮਰੇ ਵਿੱਚ ਗਈ ਅਤੇ ਉਸਨੂੰ ਲਟਕਦਾ ਪਾਇਆ।
Publish Date: Wed, 25 Feb 2026 03:43 PM (IST)
Updated Date: Wed, 25 Feb 2026 03:44 PM (IST)
ਸਟਾਫ ਰਿਪੋਰਟਰ.ਪੰਜਾਬੀ ਜਾਗਰਣ,ਫਾਜ਼ਿਲਕਾ : ਫਾਜ਼ਿਲਕਾ ਜ਼ਿਲ੍ਹੇ ਦੀ ਤਹਿਸੀਲ ਅਬੋਹਰ ਵਿੱਚ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਇੱਕ ਨਾਬਾਲਗ ਵਿਦਿਆਰਥੀ ਨੇ ਆਪਣੇ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਅਬੋਹਰ ਦੀ ਨਵੀਂ ਅਬਾਦੀ ਛੋਟੀ ਪੌੜੀ ਗਲੀ ਨੰਬਰ 17 ਵਿੱਚ ਵਾਪਰੀ। ਵਿਦਿਆਰਥੀ ਦੀ ਲਾਸ਼ ਪੋਸਟਮਾਰਟਮ ਤੋਂ ਬਾਅਦ ਉਸਦੇ ਪਰਿਵਾਰ ਨੂੰ ਸੌਂਪ ਦਿੱਤੀ ਗਈ।
ਮ੍ਰਿਤਕ ਦੀ ਪਛਾਣ 14 ਸਾਲਾ ਅੰਕਿਤ ਪੁੱਤਰ ਮਨੋਹਰ ਲਾਲ ਵਜੋਂ ਹੋਈ ਹੋਈ। ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਦੱਸਿਆ ਕਿ ਸਾਰੇ ਪਰਿਵਾਰਕ ਮੈਂਬਰ ਇੱਕ ਵਿਆਹ ਸਮਾਰੋਹ ਵਿੱਚ ਸ਼ਾਮਲ ਹੋਣ ਵਿੱਚ ਰੁੱਝੇ ਹੋਏ ਸਨ। ਇਸ ਦੌਰਾਨ ਅੰਕਿਤ ਨੇ ਆਪਣੇ ਆਈਡੀ ਕਾਰਡ ਦੀ ਡੋਰੀ ਨਾਲ ਇੱਕ ਕਮਰੇ ਵਿੱਚ ਫਾਹਾ ਲੈ ਲਿਆ। ਜਦੋਂ ਅੰਕਿਤ ਕਾਫ਼ੀ ਦੇਰ ਤੱਕ ਬਾਹਰ ਨਹੀਂ ਆਇਆ, ਤਾਂ ਉਸਦੀ ਮਾਂ ਕਮਰੇ ਵਿੱਚ ਗਈ ਅਤੇ ਉਸਨੂੰ ਲਟਕਦਾ ਪਾਇਆ।
ਉਸਦੀ ਕਿਤਾਬ ਨੇੜੇ ਹੀ ਖੁੱਲ੍ਹੀ ਪਈ ਸੀ। ਪਰਿਵਾਰਕ ਮੈਂਬਰਾਂ ਨੇ ਤੁਰੰਤ ਉਸਨੂੰ ਸਰਕਾਰੀ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।ਸਿਟੀ 2 ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਜਮ੍ਹਾ ਕਰਵਾ ਦਿੱਤਾ। ਪਰਿਵਾਰ ਨੇ ਪੁਲਿਸ ਨੂੰ ਦੱਸਿਆ ਕਿ ਅੰਕਿਤ ਨੌਵੀਂ ਜਮਾਤ ਦਾ ਵਿਦਿਆਰਥੀ ਸੀ। ਪੜ੍ਹਾਈ ਦੇ ਕਾਰਨ ਪ੍ਰੀਖਿਆ ਦੌਰਾਨ ਮਾਨਸਿਕ ਤੌਰ 'ਤੇ ਪਰੇਸ਼ਾਨ ਸੀ। ਇਸ ਕਾਰਨ ਉਸਨੇ ਇਹ ਕਦਮ ਚੁੱਕਿਆ।