ਟੀਐੱਸਯੂ ਨੇ ਵਿਧਾਇਕ ਖ਼ਿਲਾਫ਼ ਸੰਘਰਸ਼ ਦੀ ਕੀਤੀ ਸ਼ੁਰੂਆਤ
ਟੈਕੀਨੀਕਲ ਸਰਵਿਸਜ ਯੂਨੀਅਨ ਵਲੋਂ ਵਿਧਾਇਕ ਖਿਲਾਫ ਸੰਘਰਸ਼ ਦੀ ਸ਼ੁਰੂਆਤ
Publish Date: Wed, 20 May 2026 05:05 PM (IST)
Updated Date: Wed, 20 May 2026 05:07 PM (IST)

ਬੰਪਲ ਭਠੇਜਾ, ਪੰਜਾਬੀ ਜਾਰਗਣ ਜਲਾਲਾਬਾਦ : ਟੈਕਨੀਕਲ ਸਰਵਿਸਜ ਯੂਨੀਅਨ ਸਬ ਡਵੀਜ਼ਨ ਘੁਬਾਇਆ ਵਿਖੇ ਸਿਆਸੀ ਅਧਾਰ ’ਤੇ ਵਿਧਾਇਕ ਵੱਲੋਂ ਬਿਜਲੀ ਮੁਲਾਜ਼ਮ ਦੀ ਕਰਵਾਈ ਗਈ ਨਾਜਾਇਜ਼ ਬਦਲੀ ਦੇ ਰੋਸ ਕੁਲਦੀਪ ਸਿੰਘ ਦੀ ਪ੍ਰਧਾਨਗੀ ਹੇਠ ਰੋਸ ਰੈਲੀ ਕੀਤੀ ਗਈ। ਰੈਲੀ ਦੀ ਅਗਵਾਈ ਕਰ ਰਹੇ ਪ੍ਰਧਾਨ ਕੁਲਦੀਪ ਸਿੰਘ, ਸੱਕਤਰ ਸੰਦੀਪ ਸਿੰਘ ਨੇ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਜਲਾਲਾਬਾਦ ਦੇ ਵਿਧਾਇਕ ਵੱਲੋਂ ਬਿਜਲੀ ਮੁਲਾਜ਼ਮ ਸ਼ੇਰ ਸਿੰਘ ਲਾਈਨਮੈਨ ਦੀ ਬਦਲੀ ਨਜਾਇਜ਼ ਅਤੇ ਸਿਆਸੀ ਅਧਾਰ ’ਤੇ ਕਰਵਾਈ ਗਈ ਹੈ ਜਦੋਂ ਕਿ ਸਾਥੀ ਸ਼ੇਰ ਸਿੰਘ ਲਾਈਨਮੈਨ ਸਬ ਡਵੀਜ਼ਨ ਘੁਬਾਇਆ ਵਿਖੇ ਆਪਣੀ ਡਿਊਟੀ ਨਿਭਾਅ ਰਿਹਾ ਸੀ ਉਸ ਦਾ ਕੋਈ ਵੀ ਲਿਖਤੀ ਜਾ ਜਬਾਨੀ ਕੋਈ ਸ਼ਿਕਾਇਤ ਨਹੀਂ ਸੀ। ਆਗੂਆਂ ਨੇ ਆਖਿਆ ਕਿ ਫਿਰ ਵੀ ਵਿਧਾਇਕ ਵੱਲੋਂ ਨਜਾਇਜ਼ ਬਦਲੀ ਕਰਵਾਈ ਗਈ ਹੈ ਵਿਧਾਇਕ ਨਾਲ ਗੱਲਬਾਤ ਕਰਨ ਤੇ ਉਨਾਂ ਨੇ ਜਥੇਬੰਦੀ ਨੂੰ ਵਿਸ਼ਵਾਸ ਦੁਵਾਇਆ ਸੀ ਕਿ ਬਦਲੀ ਨਾਜਾਇਜ਼ ਰੱਦ ਕਰਵਾ ਦਿੱਤੀ ਜਾਵੇਗੀ। ਆਗੂਆਂ ਨੇ ਕਿਹਾ ਕਿ ਲਗਭਗ ਡੇਢ ਮਹੀਨਾ ਬੀਤਣ ਦੇ ਬਾਵਜੂਦ ਵੀ ਬਦਲੀ ਰੱਦ ਨਹੀਂ ਕੀਤੀ ਗਈ। ਜਿਸ ਦੇ ਰੋਸ ’ਚ ਟੈਕੀਨਕਲ ਸਰਵਸਿਜ ਯੂਨੀਅਨ ਦੇ ਵਲੋਂ ਵਿਧਾਇਕ ਦੇ ਵਿਰੁੱਧ ਸੰਘਰਸ਼ ਦੀ ਸ਼ੁਰੂਆਤ ਅੱਜ ਤੋਂ ਘੁਬਾਇਆ ਸਬ ਡਵੀਜਨ ਵਿੱਚ ਰੋਸ ਰੈਲੀ ਕੀਤੀ ਗਈ ਅਤੇ ਇਸੇ ਤਰ੍ਹਾਂ ਹੀ ਭਲ਼ਕੇ ਜਲਾਲਾਬਾਦ ’ਚ, 25 ਮਈ ਨੂੰ ਗੁਰੂਹਰਸਹਾਏ ’ਚ ਕੀਤੀ ਜਾਵੇਗੀ ਜੇਕਰ ਫਿਰ ਵੀ ਮਸਲੇ ਦਾ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਦਿੱਤਾ ਕੀਤਾ ਜਾਵੇਗਾ। ਅੱਜ ਦੀ ਰੈਲੀ ਵਿੱਚ ਵੱਖ-ਵੱਖ ਆਗੂਆਂ ’ਚ ਸ਼ਾਮਲ ਟੀ. ਐੱਸ ਯੂ ਆਗੂ ਸੁਖਵਿੰਦਰ ਸਿੰਘ, ਗੁਰਚਰਨ ਸਿੰਘ, ਪਰਵਿੰਦਰ ਪਾਲ ਸਿੰਘ, ਕਰਨ ਸ਼ਰਮਾ, ਰਾਜੇਸ਼ ਕੁਮਾਰ, ਸੁਖਦੇਵ ਸਿੰਘ ਬਿੱਟੂ, ਸ਼ੇਰ ਸਿੰਘ, ਜਸਵਿੰਦਰ ਪਾਲ, ਪੈਨਸ਼ਨਰ ਐਸੋਸੀਏਸ਼ਨ ਮੰਡਲ ਜਲਾਲਾਬਾਦ ਦੇ ਆਗੂ ਇਕਬਾਲ ਜੋਸਨ, ਪ੍ਰਧਾਨ ਰਾਮ ਕ੍ਰਿਸ਼ਨ ਕ੍ਰਾਂਤੀਕਾਰੀ ਕਿਸਾਨ ਮੋਰਚਾ ਆਗੂ, ਹਰਨਾਮ ਸਿੰਘ ਅਤੇ ਹੋਰ ਕਈ ਆਗੂ ਵੀ ਸ਼ਾਮਲ ਸਨ।