ਸਰਕਾਰੀ ਕਾਲਜ ਲੜਕੀਆਂ ਵਿਖੇ ਕਨਵੋਕੇਸ਼ਨ ਕਰਵਈ
ਸਰਕਾਰੀ ਕਾਲਜ ਲੜਕੀਆਂ ਵਿੱਚ ਕਰਵਾਇਆ ਗਿਆ ਪਹਿਲਾ ਕਨਵੋਕੇਸ਼ਨ ਅਤੇ ਇਨਾਮ ਵੰਡ ਸਮਾਰੋਹ
Publish Date: Wed, 22 Apr 2026 03:16 PM (IST)
Updated Date: Wed, 22 Apr 2026 03:19 PM (IST)

ਹੈਪੀ ਕਾਠਪਾਲ.ਪੰਜਾਬੀ ਜਾਗਰਣ ਜਲਾਲਾਬਾਦ : ਸਰਕਾਰੀ ਕਾਲਜ(ਲੜਕੀਆਂ) ਜਲਾਲਾਬਾਦ ਵਿੱਚ ਪਹਿਲਾ ਕਨਵੋਕੇਸ਼ਨ ਤੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਰਵੀ ਇੰਦਰ ਸਿੰਘ, ਦੀਨ ਕਾਲਜ ਡਿਵੈਲਪਮੈਂਟ ਕਾਉਂਸਿਲ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਇਸ ਮੌਕੇ ਲਗਭਗ 250 ਵਿਦਿਆਰਥਣਾਂ ਨੂੰ ਡਿਗਰੀਆ ਪ੍ਰਦਾਨ ਕੀਤੀਆਂ ਗਈਆਂ। ਪ੍ਰਿੰਸੀਪਲ ਡਾ. ਜਯੋਤਸਨਾ ਦੁਆਰਾ ਕਾਲਜ ਦੀ ਸਾਲਾਨਾ ਰਿਪੋਰਟ ਪੇਸ਼ ਕਰਦੇ ਹੋਏ ਕਾਲਜ ਸਟਾਫ ਅਤੇ ਵਿਦਿਆਰਥਣਾਂ ਦੀਆ ਵਿੱਦਿਆਕ ਅਤੇ ਸੱਭਿਆਚਾਰਕ ਖੇਤਰ ਵਿੱਚ ਵੱਖ ਵੱਖ ਪ੍ਰਾਪਤੀਆਂ ਨੂੰ ਧਿਆਨ ਹਿੱਤ ਲਿਆਂਦਾ ਗਿਆ। ਇਸ ਪ੍ਰੋਗਰਾਮ ਵਿੱਚ ਅਮਿਤ ਗਗਨੇਜਾ ਪ੍ਰਿੰਸੀਪਲ ਸ.ਸ.ਸ.ਸ. ਜਲਾਲਾਬਾਦ, ਐਡਵੋਕੇਟ ਪਰਮਜੀਤ, ਸੋਨਾ ਸਿੰਘ ਧੁੰਨਕੀਆਂ, ਕੁਲਦੀਪ ਬਰਾੜ, ਡਾ. ਨੇਹਾ ਸਚਦੇਵਾ, ਡਾ. ਨਿਤਿਕਾ ਤੇ ਭਗਵਾਨ ਸਹਿਗਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕਾਲਜ ਰਜਿਸਟਰਾਰ ਪ੍ਰੋ. ਰਾਘਵ ਨੇ ਵਿਦਿਆਰਥਣਾਂ ਨੂੰ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ ਗਿਆ। ਪ੍ਰੋਗਰਾਮ ਦੇ ਅੰਤ ਵਿੱਚ ਕਾਲਜ ਇੰਚਾਰਜ ਡਾ. ਰਾਜੀਵ ਦੁਆਰਾ ਧੰਨਵਾਦ ਮਤਾ ਪੇਸ਼ ਕੀਤਾ ਗਿਆ। ਕਾਲਜ ਪ੍ਰਿੰਸੀਪਲ ਦੁਆਰਾ ਪ੍ਰਬੰਧਕੀ ਕਮੇਟੀ ਮੈਂਬਰ ਡਾ. ਪਰਮਿੰਦਰ ਕੌਰ, ਏਕਤਾ, ਪਰਮਜੀਤ ਕੌਰ, ਸਤਨਾਮ ਸਿੰਘ, ਡਾ. ਪ੍ਰਭਲੀਨ ਕੌਰ, ਪ੍ਰੋ. ਅਮਨਦੀਪ ਕੌਰ, ਪ੍ਰੋ. ਸੋਨੀਆ ਕਵਾਤਰਾ, ਪ੍ਰੋ. ਪ੍ਰਵੀਣ ਰਾਣੀ, ਪ੍ਰੋ. ਪ੍ਰਵੀਨਾ ਰਾਣੀ, ਮਿਸ ਸ਼ਿਲਪਾ, ਸ਼੍ਰੀ ਅਜੈ ਕੁਮਾਰ, ਕ੍ਰਿਸ਼ਨ ਕੁਮਾਰ, ਅਨੂਪ ਕੁਮਾਰ, ਪੂਜਾ ਰਾਣੀ, ਹਰਸ਼ ਕੁਮਾਰ ਆਦਿ ਦੇ ਸਾਂਝੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ।