ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਮੰਡਲ ਵੱਲੋਂ ਐਕਸੀਅਨ ਵਿਰੁੱਧ ਰੋਸ ਧਰਨਾ
ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਮੰਡਲ ਵੱਲੋਂ ਐਕਸੀਅਨ ਜਲਾਲਾਬਾਦ ਵਿਰੁੱਧ ਰੋਸ ਧਰਨਾ
Publish Date: Sat, 18 Apr 2026 03:18 PM (IST)
Updated Date: Sat, 18 Apr 2026 03:21 PM (IST)

ਬੰਪਲ ਭਠੇਜਾ,ਪੰਜਾਬੀ ਜਾਗਰਣ ਜਲਾਲਾਬਾਦ : ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਮੰਡਲ ਜਲਾਲਾਬਾਦ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਐਕਸੀਅਨ ਜਲਾਲਾਬਾਦ ਦੇ ਵਿਰੁੱਧ ਮੰਡਲ ਪ੍ਰਧਾਨ ਰੋਹਿਤ ਬਾਘਲਾ ਦੀ ਅਗਵਾਈ ਹੇਠ ਰੋਸ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸਟੇਜ ਦੀ ਕਾਰਵਾਈ ਸਕੱਤਰ ਗਿਆਨ ਚੰਦ ਵੱਲੋਂ ਸੁਚੱਜੇ ਢੰਗ ਨਾਲ ਚਲਾਈ ਗਈ। ਧਰਨੇ ’ਚ ਖਾਸ ਤੌਰ ’ਤੇ ਪੀ.ਐਸ.ਈ.ਬੀ ਪੈਨਸ਼ਨਰਜ਼ ਫੈਡਰੇਸ਼ਨ ਜਲਾਲਾਬਾਦ ਉਪਮੰਡਲ ਜਲਾਲਾਬਾਦ, ਗੁਰੂਹਰਸਹਾਏ ਅਤੇ ਘੁਬਾਇਆ ਵੱਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਦੇ ਬੁਲਾਰਿਆਂ ਜਿਵੇਂ ਜਗਦੀਸ਼ ਛਾਬੜਾ, ਰੋਸ਼ਨ ਲਾਲ, ਜਸਵੰਤ ਸਿੰਘ, ਗੁਰਦੇਵ ਸਿੰਘ, ਸੁਸ਼ੀਲ ਕੁਮਾਰ, ਸੌਰਵ ਬੱਤਰਾ, ਬੇਅੰਤ ਸਿੰਘ, ਧਰਮਦੇਵ, ਰਮੇਸ਼ ਸਿੰਘ, ਵਰਿੰਦਰ ਚੋਪੜਾ, ਗਗਨਦੀਪ ਸਿੰਘ, ਜੱਜ ਸਿੰਘ, ਸ਼ਾਤਮ ਵਰਮਾ, ਚਰਨਜੀਤ ਸਿੰਘ ਤੇ ਨਰਿੰਦਰ ਸਿੰਘ ਆਦਿ ਨੇ ਦੱਸਿਆ ਕਿ ਮੰਡਲ ਜਲਾਲਾਬਦਾ ’ਚ ਚੱਲ ਰਹੇ ਵੱਖ-ਵੱਖ ਮਸਲੇ ਜਿਵੇਂ ਕਿ ਜਗਦੀਸ਼ ਸਿੰਘ ਜੇਈ ਰਿਟਾ. ਵੱਲੋਂ ਮੰਡਲ ਦਫ਼ਤਰ ’ਚ ਕੰਮ ਕਰਦੇ ਕਰਮਚਾਰੀ ਚਰਨਜੀਤ ਸਿੰਘ ਕਲਰਕ ਨਾਲ ਗਲਤ ਵਿਵਹਾਰ ਕਰਨ ਸਣੇ ਗਾਲੀ ਗਲੋਚ ਕਰਨ ਅਤੇ ਗੱਲ ਪੈਣ ਦੀ ਕੋਸ਼ਿਸ਼ ਕੀਤੀ ਗਈ ਅਤੇ ਸਰਕਾਰੀ ਕੰਮ ’ਚ ਵਿਪਨ ਪਾਏ ਜਾਣ ਤੋਂ ਬਾਅਦ ਜਗਦੀਸ਼ ਸਿੰਘ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਅਤੇ ਮਨਪ੍ਰੀਤ ਕੌਰ ਸਿੱਖਿਆਰਥੀ ਵੱਲੋਂ ਨਰਿੰਦਰ ਸਿੰਘ ਦੇ ਖ਼ਿਲਾਫ਼ ਦੱਤੀ ਨਾਜਾਇਜ਼ ਦਰਖਾਸਤ ਨੂੰ ਦਫਤਰ ਦਾਖਲ ਕਰਨ ਦੀ ਮੰਗ ਕੀਤੀ ਸੀ ਜੋ ਕਿ ਪਹਿਲਾ 5 ਜਥੇਬੰਦੀਆਂ ਵੱਲੋਂ ਪਹਿਲਾ ਹੀ ਲਿਖਤੀ ਰਾਜੀਨਾਮਾ ਕਰਵਾ ਦਿੱਤਾ ਗਿਆ ਹੈ। ਆਗੂਆਂ ਨੇ ਕਿਹਾ ਉਪਰੋਕਤ ਮੰਗਾਂ ਨੂੰ ਲੈ ਕੇ ਐਕਸੀਅਨ ਜਲਾਲਾਬਾਦ ਨੂੰ ਚਿਤਵਾਨੀ ਦਿੱਤੀ ਗਈ ਕਿ ਜਗਦੀਸ਼ ਸਿੰਘ ਜੇਈ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਨਹੀ ਤਾਂ ਜਥੇਬੰਦੀਆਂ ਵੱਲੋਂ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ।