ਫ਼ਾਜ਼ਿਲਕਾ ਦੀ ਅਨਾਜ ਮੰਡੀ 'ਚ ਕਣਕ ਦੇ ਲੱਗੇ ਅੰਬਾਰ: ਖ਼ਰੀਦ ਪ੍ਰਕਿਰਿਆ ਸੁਸਤ ਹੋਣ ਕਾਰਨ ਕਿਸਾਨ ਪਰੇਸ਼ਾਨ, ਮੰਡੀਆਂ 'ਚ ਰੌਣਕ ਵਧੀ
ਮਜ਼ਦੂਰ ਵਰਗ ਵੱਲੋਂ ਕਣਕ ਦੀ ਸਫਾਈ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ, ਜਦਕਿ ਖਰੀਦ ਏਜੰਸੀਆਂ ਵੱਲੋਂ ਵੀ ਖਰੀਦ ਪ੍ਰਕਿਰਿਆ ਸ਼ੁਰੂ ਨਹੀਂ ਕੀਤੀ ਗਈ ਹੈ। ਪਰ ਕਈ ਥਾਵਾਂ ‘ਤੇ ਜਗ੍ਹਾ ਦੀ ਕਮੀ ਅਤੇ ਉਠਾਣ ਦੀ ਸੁਸਤੀ ਕਾਰਨ ਕੁਝ ਕਿਸਾਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।
Publish Date: Wed, 15 Apr 2026 12:20 PM (IST)
Updated Date: Wed, 15 Apr 2026 12:21 PM (IST)
ਰਿਤਿਸ਼ ਕੁੱਕੜ.ਪੰਜਾਬੀ ਜਾਗਰਣ,ਫਾਜ਼ਿਲਕਾ: ਫਾਜ਼ਿਲਕਾ ਦੀ ਅਨਾਜ ਮੰਡੀ ਅੰਦਰ ਇਸ ਸਮੇਂ ਕਣਕ ਦੀ ਆਮਦ ਜ਼ੋਰਾਂ ‘ਤੇ ਹੈ ਅਤੇ ਮੰਡੀ ਵਿੱਚ ਕਣਕ ਦੇ ਅਬਾਰ ਲੱਗੇ ਹੋਏ ਹਨ। ਨਵੇਂ ਸੀਜ਼ਨ ਦੀ ਫਸਲ ਆਉਣ ਨਾਲ ਮੰਡੀ ਪੂਰੀ ਤਰ੍ਹਾਂ ਰੌਣਕਮਈ ਬਣੀ ਹੋਈ ਹੈ। ਕਿਸਾਨ ਆਪਣੀ ਫਸਲ ਲੈ ਕੇ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਹਨ, ਜਿਸ ਕਰਕੇ ਹਰ ਪਾਸੇ ਕਣਕ ਦੇ ਢੇਰ ਨਜ਼ਰ ਆ ਰਹੇ ਹਨ।
ਮਜ਼ਦੂਰ ਵਰਗ ਵੱਲੋਂ ਕਣਕ ਦੀ ਸਫਾਈ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ, ਜਦਕਿ ਖਰੀਦ ਏਜੰਸੀਆਂ ਵੱਲੋਂ ਵੀ ਖਰੀਦ ਪ੍ਰਕਿਰਿਆ ਸ਼ੁਰੂ ਨਹੀਂ ਕੀਤੀ ਗਈ ਹੈ। ਪਰ ਕਈ ਥਾਵਾਂ ‘ਤੇ ਜਗ੍ਹਾ ਦੀ ਕਮੀ ਅਤੇ ਉਠਾਣ ਦੀ ਸੁਸਤੀ ਕਾਰਨ ਕੁਝ ਕਿਸਾਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।
ਕੁੱਲ ਮਿਲਾ ਕੇ, ਫਾਜ਼ਿਲਕਾ ਅਨਾਜ ਮੰਡੀ ਵਿੱਚ ਕਣਕ ਦੇ ਵੱਡੇ ਅਬਾਰ ਇਸ ਗੱਲ ਦੀ ਨਿਸ਼ਾਨੀ ਹਨ ਕਿ ਇਸ ਸਾਲ ਫਸਲ ਚੰਗੀ ਨਹੀਂ ਹੋਈ ਹੈ ਅਤੇ ਮੰਡੀ ਵਿੱਚ ਵਪਾਰਕ ਗਤੀਵਿਧੀਆਂ ਚਰਮ ‘ਤੇ ਹਨ।