ਚੰਗੀਆਂ ਸਿਹਤ ਸਹੁਲਤਾਂ ਲਈ ਫਿਜਿਓਥਰੈਪਿਸਟ ਦਾ ਸਨਮਾਨ
ਚੰਗੀਆਂ ਸਿਹਤ ਸਹੁਲਤਾਂ ਲਈ ਫਿਜਿਓਥਰੈਪਿਸਟ ਨੂੰ ਸਨਮਾਨਿਤ ਕੀਤਾ ਗਿਆ
Publish Date: Mon, 11 May 2026 06:25 PM (IST)
Updated Date: Mon, 11 May 2026 06:27 PM (IST)
ਜ਼ਿਲ੍ਹੇ ਸਿੰਘ.ਪੰਜਾਬੀ ਜਾਗਰਣ ਮੰਡੀ ਲਾਧੂਕਾ : ਮੰਡੀ ਦੇ ਫਿਜਿਓਥਰੈਪਿਸਟ ਡਾ ਸੁਰਿੰਦਰ ਗੂੁੰਬਰ ਨੂੰ ਇਲਾਕੇ ਦੇ ਲੋਕਾਂ ਨੂੰ ਚੰਗੀਆਂ ਸਿਹਤ ਸਹੁਲਤਾਂ ਦੇਣ ਦੇ ਲਈ ਸਨਮਾਨਿਤ ਕੀਤਾ ਗਿਆ ਹੈ। ਏਲੀਟ ਅਲਟਰਨੇਟਿਵ ਮੈਡੀਸਨ ਐਸੋਸੀਏਸ਼ਨ ਪਟਿਆਲਾ ਵਲੋਂ ਬੈਸਟ ਹੈਂਲਥ ਕੇਅਰ 2026 ਦਾ ਅਯੋਜਨ ਕੀਤਾ ਗਿਆ ਹੈ। ਇਸ ਵਿਚ ਮੰਡੀ ਦੇ ਸੁਰਿੰਦਰ ਗੂੰਬਰ ਫਿਜਿਓਥਰੈਪਿਸ਼ਟ ਨੂੰ ਇਹ ਸਨਮਾਨ ਪ੍ਰਦਾਨ ਕੀਤਾ ਗਿਆ ਹੈ। ਡਾ ਗੂੰਬਰ ਪਿਛਲੇ ਕਈ ਸਾਲਾਂ ਤੋਂ ਮੰਡੀ ਵਿਚ ਫਿਜਿਓਥਰੈਸ਼ਿਟ ਦੇ ਤੌਰ ਤੇ ਲੋਕਾਂ ਨੂੰ ਸੇਵਾਂਵਾਂ ਪ੍ਰਦਾਨ ਕਰ ਰਹੇ ਹਨ, ਇਸ ਦੌਰਾਨ ਕਈ ਛੋਟੇ ਬੱਚੇ ਜਿਹੜੇ ਕਿ ਹੱਡੀ ਰੋਗਾਂ ਦੇ ਸ਼ਿਕਾਰ ਸਨ ਨੂੰ ਠੀਕ ਕਰਕੇ ਘਰ ਭੇਜ ਚੁੱਕੇ ਹਨ। ਡਾ.ਸੁਰਿੰਦਰ ਗੂੰਬਰ ਨੂੰ ਬੈਸਟ ਹੈਂਲਥ ਕੇਅਰ ਐਵਾਰਡ ਮਿਲਨ ਤੇ ਉਨ੍ਹਾਂ ਦੇ ਦੋਸਤਾਂ, ਰਿਸ਼ਤੇਦਾਰਾਂ ਅਤੇ ਸੁਭਚਿੰਤਕਾਂ ਨੇ ਸਵਾਗਤ ਕੀਤਾ ਹੈ।