25 ਲੱਖ ਨਾਲ ਤਿਆਰ ਹੋਣ ਵਾਲੇ ਕ੍ਰਿਕਟ ਗਰਾਉਂਡ ਦਾ ਰੱਖਿਆ ਨੀਂਹ ਪੱਥਰ
ਫਾਜ਼ਿਲਕਾ ਵਿਖੇ ਨਵਾਂ ਕ੍ਰਿਕਟ ਗਰਾਉਂਡ ਬਣਾਉਣ ਦਾ ਨੀਂਹ ਪੱਥਰ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਰੱਖਿਆ
Publish Date: Mon, 04 May 2026 05:17 PM (IST)
Updated Date: Mon, 04 May 2026 05:20 PM (IST)

ਕਪਿਲ ਜਸੂਜਾ.ਪੰਜਾਬੀ ਜਾਗਰਣ ਫਾਜ਼ਿਲਕਾ : ਫਾਜ਼ਿਲਕਾ ਦੇ ਐਮ.ਆਰ. ਕਾਲਜ ਵਿਖੇ 25 ਲੱਖ ਦੀ ਲਾਗਤ ਨਾਲ ਨਵਾਂ ਕ੍ਰਿਕਟ ਗਰਾਉਂਡ ਬਣਾਇਆ ਜਾਵੇਗਾ। ਇਹ ਪ੍ਰਗਟਾਵਾ ਕਰਦਿਆਂ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਐੱਮਆਰ ਕਾਲਜ ਫਾਜ਼ਿਲਕਾ ਵਿਖੇ ਨਵੇਂ ਕ੍ਰਿਕਟ ਗਰਾਉਂਡ ਬਣਾਉਣ ਦੇ ਕੰਮ ਦਾ ਨੀਂਹ ਪੱਥਰ ਰੱਖ ਕੇ ਕੰਮ ਸ਼ੁਰੂ ਕਰਵਾਉਣ ਮੌਕੇ ਕਰਦਿਆਂ ਕਿਹਾ ਕਿ ਸਾਡੇ ਜ਼ਿਲ੍ਹੇ ਲਈ ਇਹ ਮਾਣ ਵਾਲੀ ਗੱਲ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕ੍ਰਿਕਟ ਦੇ ਗਰਾਉਂਡ ਬਣਾਉਣ ਦਾ ਤੋਹਫਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਗਰਾਉਂਡ ਬਣਾਉਣ ਤੇ ਅਨੁਮਾਨਤ 25 ਲੱਖ ਦਾ ਖਰਚਾ ਆਵੇਗਾ ਤੇ ਜੇਕਰ ਹੋਰ ਵੀ ਰਾਸ਼ੀ ਦੀ ਲੋੜ ਹੋਵੇ ਤਾਂ ਉਹ ਵੀ ਕਾਲਜ ਤੇ ਸਬੰਧਿਤ ਅਧਿਕਾਰੀ ਉਨ੍ਹਾਂ ਦੇ ਧਿਆਨ ਵਿੱਚ ਲਿਆਉਣ। ਉਨ੍ਹਾਂ ਕਿਹਾ ਕਿ ਸੂਬੇ ਦੇ ਵਿਕਾਸ ਦੇ ਕੰਮਾਂ ਲਈ ਸਰਕਾਰ ਕੋਲ ਫੰਡਾਂ ਦੀ ਕੋਈ ਘਾਟ ਨਹੀਂ ਹੈ ਤੇ ਪੰਜਾਬ ਨੂੰ ਮੁੜ ਤੋਂ ਰੰਗਲਾ ਤੇ ਨਸ਼ਾ ਮੁਕਤ ਪੰਜਾਬ ਬਣਾਉਣ ਲਈ ਲਗਾਤਾਰ ਨਵੇਂ ਵਿਕਾਸ ਦੇ ਪ੍ਰਾਜੈਕਟ ਉਲੀਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਗ੍ਰਾਉਂਡ ਦੇ ਬਣਨ ਨਾਲ ਜਿੱਥੇ ਸਾਡੇ ਜ਼ਿਲ੍ਹੇ ਦੇ ਨੌਜਵਾਨਾਂ ਦੀ ਕ੍ਰਿਕਟ ਵਿੱਚ ਰੁਚੀ ਵਧੇਗੀ ਉੱਥੇ ਹੀ ਉਨ੍ਹਾਂ ਨੂੰ ਇੱਕ ਖੇਡਣ ਦਾ ਵੱਖਰਾ ਗਰਾਉਂਡ ਵੀ ਮਿਲੇਗਾ ਜਿੱਥੇ ਉਹ ਆਪਣੇ ਸੁਪਨਿਆਂ ਨੂੰ ਪੂਰਾ ਕਰ ਸਕਣਗੇ। ਉਨ੍ਹਾਂ ਕਿਹਾ ਕਿ ਸਾਡੇ ਜ਼ਿਲ੍ਹੇ ਦੇ ਖਿਡਾਰੀਆਂ ਤੇ ਕ੍ਰਿਕਟ ਪ੍ਰੇਮੀਆਂ ਤੇ ਕਾਲਜ ਦੇ ਸਟਾਫ ਤੇ ਸਮਾਜ ਸੇਵੀ ਸੰਸਥਾਵਾਂ ਦੀ ਲੰਬੇ ਸਮੇਂ ਤੋਂ ਮੰਗ ਸੀ ਕਿ ਇੱਥੇ ਕ੍ਰਿਕਟ ਦਾ ਗ੍ਰਾਉਂਡ ਬਣਾਇਆ ਜਾਵੇ ਤਾਂ ਕਿਉਂਕਿ ਸਾਡੇ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਕ੍ਰਿਕਟ ਖੇਡਣ ਬਾਹਰ ਜਾਣਾ ਪੈਂਦਾ ਹੈ ਤੇ ਉਨ੍ਹਾਂ ਕੋਲ ਅਭਿਆਸ ਦਾ ਵੀ ਕੋਈ ਸਥਾਨ ਨਹੀਂ ਹੈ। ਇਸ ਸ਼ਾਨਦਾਰ ਗ੍ਰਾਉਂਡ ਵਿੱਚ ਚਾਰਦੀਵਾਰੀ, ਬਾਥਰੂਮ, ਕਮਰੇ, ਪੀਣ ਵਾਲਾ ਪਾਣੀ, ਘਾਹ ਤੇ ਵਰਤੋਂ ਲਈ ਪਾਣੀ ਲਈ ਪਾਈਪਲਾਈਨ, ਟੀਮਾਂ ਦੇ ਬੈਠਣ ਲਈ ਵੱਖਰਾ ਪ੍ਰਬੰਧ ਆਦਿ ਸਾਰੇ ਪ੍ਰਬੰਧ ਕੀਤੇ ਜਾਣਗੇ। ਇਹ ਗ੍ਰਾਉਂਡ ਆਉਣ ਵਾਲੇ 1 ਤੋਂ ਡੇਢ ਮਹੀਨੇ ਵਿੱਚ ਬਣਾ ਕੇ ਸਾਡੇ ਇਨ੍ਹਾਂ ਖੇਡ ਪ੍ਰੇਮੀਆਂ ਤੇ ਖਿਡਾਰੀਆਂ ਨੂੰ ਬਣਾ ਕੇ ਦੇ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਗ੍ਰਾਉਂਡ ਦੀ ਸਾਂਭ-ਸੰਭਾਲ ਦੇ ਵੀ ਪੂਰੇ ਪ੍ਰਬੰਧ ਕੀਤੇ ਜਾਣਗੇ।