ਫ਼ਾਜ਼ਿਲਕਾ 'ਚ ਵੱਡਾ ਹਾਦਸਾ: ਪੇਪਰ ਦੇ ਕੇ ਆ ਰਹੇ ਵਿਦਿਆਰਥੀਆਂ ਦੀ ਕਾਰ ਨਹਿਰ 'ਚ ਡਿੱਗੀ, ਇੱਕ ਦੀ ਮੌਤ
ਫ਼ਾਜ਼ਿਲਕਾ-ਮਲੋਟ ਰੋਡ ‘ਤੇ ਪਿੰਡ ਇਸਲਾਮਵਾਲਾ ਨੇੜੇ ਇੱਕ ਕਾਰ ਗੰਗ ਕੈਨਾਲ ਵਿੱਚ ਡਿੱਗ ਗਈ। ਹਾਦਸੇ ਸਮੇਂ ਕਾਰ ਵਿੱਚ ਤਿੰਨ ਵਿਦਿਆਰਥੀ ਸਵਾਰ ਸਨ, ਜੋ ਮਲੋਟ ਤੋਂ ਪੇਪਰ ਦੇ ਕੇ ਵਾਪਸ ਆ ਰਹੇ ਸਨ।
Publish Date: Tue, 28 Apr 2026 04:06 PM (IST)
Updated Date: Tue, 28 Apr 2026 04:08 PM (IST)
ਰਿਤਿਸ਼ ਕੁੱਕੜ, ਪੰਜਾਬੀ ਜਾਗਰਣ, ਫਾਜ਼ਿਲਕਾ : ਫ਼ਾਜ਼ਿਲਕਾ-ਮਲੋਟ ਰੋਡ ‘ਤੇ ਪਿੰਡ ਇਸਲਾਮਵਾਲਾ ਨੇੜੇ ਇੱਕ ਕਾਰ ਗੰਗ ਕੈਨਾਲ ਵਿੱਚ ਡਿੱਗ ਗਈ। ਹਾਦਸੇ ਸਮੇਂ ਕਾਰ ਵਿੱਚ ਤਿੰਨ ਵਿਦਿਆਰਥੀ ਸਵਾਰ ਸਨ, ਜੋ ਮਲੋਟ ਤੋਂ ਪੇਪਰ ਦੇ ਕੇ ਵਾਪਸ ਆ ਰਹੇ ਸਨ।
ਜਾਣਕਾਰੀ ਮੁਤਾਬਕ ਹਾਦਸੇ ਤੋਂ ਬਾਅਦ ਦੋ ਨੌਜਵਾਨ ਸੁਰੱਖਿਅਤ ਤੌਰ ‘ਤੇ ਕਾਰ ਵਿੱਚੋਂ ਬਾਹਰ ਨਿਕਲ ਆਏ, ਜਦਕਿ ਇੱਕ ਨੌਜਵਾਨ ਦੇ ਕਾਰ ਵਿੱਚ ਫਸੇ ਰਹਿਣ ਕਾਰਨ ਮੌਤ ਹੋ ਗਈ ਹੈ।
ਮੌਕੇ ‘ਤੇ ਬਚਾਅ ਕਾਰਜ ਜਾਰੀ ਹਨ ਅਤੇ ਕਾਰ ਨੂੰ ਨਹਿਰ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਅਤੇ ਰਾਹਤ ਟੀਮਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।