211 ਵਿਦਿਆਰਥੀਆਂ ਨੂੰ ਵੰਡੀ ਸਟੇਸ਼ਨਰ
ਸਿੱਖਿਆ ਸੇਵਾ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਜਲਾਲਾਬਾਦ ਸਿਟੀਜਨ ਵੈਲਫੇਅਰ ਕੌਂਸਲ
Publish Date: Tue, 28 Apr 2026 04:04 PM (IST)
Updated Date: Tue, 28 Apr 2026 04:07 PM (IST)

ਹੈਪੀ ਕਾਠਪਾਲ, ਪੰਜਾਬੀ ਜਾਗਰਣ ਜਲਾਲਾਬਾਦ : ਜਲਾਲਾਬਾਦ ਸਿਟੀਜ਼ਨ ਵੈਲਫੇਅਰ ਕੌਂਸਲ ਵੱਲੋਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸਿਟੀ ਸਕੂਲ ਵਿੱਚ 211 ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ ਗਈ। ਇਹ ਪ੍ਰੋਗਰਾਮ ਸੰਸਥਾ ਦੇ ਪ੍ਰਧਾਨ ਸਤੀਸ਼ ਕੁਮਾਰ ਚਰਾਇਆ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਇਸ ਸਾਲ ਵੀ ਸੰਸਥਾ ਵੱਲੋਂ ਲੋੜਵੰਦ ਵਿਦਿਆਰਥੀਆਂ ਦੀ ਮਦਦ ਲਈ ਵੱਖ-ਵੱਖ ਸਕੂਲਾਂ ਵਿੱਚ ਸਟੇਸ਼ਨਰੀ ਵੰਡ ਮੁਹਿੰਮ ਚਲਾਈ ਜਾ ਰਹੀ ਹੈ। ਹੁਣ ਤੱਕ ਸੰਸਥਾ 80 ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡ ਚੁੱਕੀ ਹੈ। ਪ੍ਰਧਾਨ ਸਤੀਸ਼ ਕੁਮਾਰ ਚਰਾਇਆ ਨੇ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹਨ ਅਤੇ ਉਨ੍ਹਾਂ ਦੀ ਸਿੱਖਿਆ ਲਈ ਯੋਗਦਾਨ ਪਾਉਣਾ ਹਰ ਸਮਾਜਿਕ ਸੰਸਥਾ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਸੰਸਥਾ ਇਸ ਤਰ੍ਹਾਂ ਦੇ ਲੋਕ ਭਲਾਈ ਕਾਰਜ ਜਾਰੀ ਰੱਖੇਗੀ। ਸਕੂਲ ਸਟਾਫ ਵੱਲੋਂ ਸੰਸਥਾ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ ਅਤੇ ਕਿਹਾ ਗਿਆ ਕਿ ਇਸ ਤਰ੍ਹਾਂ ਦੇ ਉਪਰਾਲੇ ਬੱਚਿਆਂ ਨੂੰ ਪੜ੍ਹਾਈ ਲਈ ਉਤਸ਼ਾਹਿਤ ਕਰਦੇ ਹਨ। ਇਸ ਮੌਕੇ ਜਨਰਲ ਸਕੱਤਰ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਦੇਵਰਾਜ ਸ਼ਰਮਾ, ਖਜਾਨਚੀ ਅਸ਼ੋਕ ਗਗਨੇਜਾ, ਰਾਜ ਕੁਮਾਰ ਗਗਨੇਜਾ, ਗਿਆਨ ਸਿੰਘ ਨਿੱਝਰ, ਗੁਰਦੀਪ ਸਿੰਘ ਛਾਬੜਾ, ਗੁਰਜਿੰਦਰ ਸਿੰਘ ਧਮੀਜਾ, ਬੀਪੀਈਓ ਜਸਪਾਲ ਸਿੰਘ, ਰਾਜ ਕੁਮਾਰ ਬਜਾਜ, ਮਦਨ ਲਾਲ ਗੁੰਬਰ, ਹੈਡ ਟੀਚਰ ਅਨੀਤਾ, ਮੀਨਾਕਸ਼ੀ, ਸੁਮਨ ਲਤਾ, ਸ਼ਿਫਾਲੀ, ਕੀਰਤੀ, ਅਵਿਨਾਸ਼ ਰਾਣੀ ਅਤੇ ਮੋਨਿਕਾ ਰਾਣੀ ਸਮੇਤ ਹੋਰ ਹਾਜ਼ਰ ਸਨ।