ਭਿਆਨਕ ਹਾਦਸਾ: ਆਪਣੇ ਹੀ ਟਰੈਕਟਰ ਹੇਠਾਂ ਆਉਣ ਨਾਲ ਕਿਸਾਨ ਦੀ ਮੌਤ, ਹੇਠਾਂ ਆਉਣ ਨਾਲ ਚਾਰ ਬੱਚਿਆਂ ਦੇ ਪਿਤਾ ਦੀ ਮੌਤ
ਮ੍ਰਿਤਕ ਕਿਸਾਨ ਰਾਜਪਾਲ ਆਪਣੇ ਪਿੱਛੇ ਚਾਰ ਬੱਚੇ ਛੱਡ ਗਿਆ ਹੈ। ਇਸ ਹਾਦਸੇ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਹੈ। ਸਦਰ ਪੁਲਿਸ ਸਟੇਸ਼ਨ ਫਾਜ਼ਿਲਕਾ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਵਾ ਦਿੱਤਾ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Publish Date: Thu, 23 Apr 2026 01:51 PM (IST)
Updated Date: Thu, 23 Apr 2026 01:52 PM (IST)
ਨਰੇਸ਼ ਕੁਮਾਰ ਕਾਮਰਾ, ਪੰਜਾਬੀ ਜਾਗਰਣ,ਫਾਜ਼ਿਲਕਾ : ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਰਾਏਪੁਰਾ ਵਿੱਚ ਇੱਕ ਬੇਹੱਦ ਮੰਦਭਾਗੀ ਘਟਨਾ ਸਾਹਮਣੇ ਆਈ ਹੈ, ਜਿੱਥੇ ਖੇਤ ਦੀ ਵਾਹੀ ਕਰ ਰਹੇ ਇੱਕ ਕਿਸਾਨ ਦੀ ਆਪਣੇ ਹੀ ਟਰੈਕਟਰ ਹੇਠਾਂ ਆਉਣ ਨਾਲ ਮੌਤ ਹੋ ਗਈ। ਇਹ ਹਾਦਸਾ ਬੀਤੀ ਰਾਤ ਉਸ ਸਮੇਂ ਵਾਪਰਿਆ ਜਦੋਂ ਕਿਸਾਨ ਰਾਜਪਾਲ ਆਪਣੇ ਖੇਤ ਵਿੱਚ ਕੰਮ ਕਰ ਰਿਹਾ ਸੀ।
ਮ੍ਰਿਤਕ ਦੇ ਭਰਾ ਅੰਕੁਸ਼ ਨੇ ਦੱਸਿਆ ਕਿ ਰਾਜਪਾਲ ਰਾਤ ਸਮੇਂ ਟਰੈਕਟਰ ਨਾਲ ਖੇਤ ਵਾਹ ਰਿਹਾ ਸੀ। ਵਾਹੀ ਕਰਦਿਆਂ ਉਹ ਕੁਝ ਦੇਰ ਲਈ ਟਰੈਕਟਰ ਤੋਂ ਹੇਠਾਂ ਉਤਰਿਆ, ਪਰ ਇਸੇ ਦੌਰਾਨ ਟਰੈਕਟਰ ਅਚਾਨਕ ਆਪਣੇ ਆਪ ਚੱਲਣ ਲੱਗ ਪਿਆ। ਇਸ ਤੋਂ ਪਹਿਲਾਂ ਕਿ ਰਾਜਪਾਲ ਕੁਝ ਸਮਝ ਪਾਉਂਦਾ, ਟਰੈਕਟਰ ਉਸ ਦੇ ਉੱਪਰੋਂ ਲੰਘ ਗਿਆ। ਨੇੜਲੇ ਖੇਤਾਂ ਵਿੱਚ ਕੰਮ ਕਰਦੇ ਕਿਸਾਨਾਂ ਨੇ ਜਦੋਂ ਰਾਜਪਾਲ ਨੂੰ ਟਰੈਕਟਰ ਹੇਠ ਫਸਿਆ ਦੇਖਿਆ ਤਾਂ ਤੁਰੰਤ ਉਸ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ