ਨੇਤਰਦਾਨੀ ਸੁਰੇਸ਼ ਕੁਮਾਰ ਬੱਬਰ ਦੇ ਪਰਿਵਾਰ ਦਾ ਸਨਮਾਨ
ਨੇਤਰਦਾਨੀ ਸੁਰੇਸ਼ ਕੁਮਾਰ ਬੱਬਰ ਦੇ ਪਰਿਵਾਰ ਦਾ ਸਨਮਾਨ, ਸਮਾਜ ਨੂੰ ਨੇਤਰਦਾਨ ਲਈ ਕੀਤਾ ਪ੍ਰੇਰਿਤ
Publish Date: Wed, 22 Apr 2026 03:12 PM (IST)
Updated Date: Wed, 22 Apr 2026 03:16 PM (IST)
ਨਰੇਸ਼ ਕੁਮਾਰ ਕਾਮਰਾ.ਪੰਜਾਬੀ ਜਾਗਰਣ ਫਾਜ਼ਿਲਕਾ:ਰਾਧਾ ਸੁਆਮੀ ਕਲੋਨੀ ਨਿਵਾਸੀ ਸੁਰੇਸ਼ ਕੁਮਾਰ ਬੱਬਰ (58) ਦੇ ਸਵਰਗਵਾਸ ਮਗਰੋਂ ਉਨ੍ਹਾਂ ਦੇ ਪਰਿਵਾਰ ਵੱਲੋਂ ਕੀਤੇ ਗਏ ਨੇਤਰਦਾਨ ਦੇ ਮਹਾਨ ਫੈਸਲੇ ਲਈ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਪਰਿਵਾਰ ਦਾ ਸਨਮਾਨ ਕੀਤਾ ਗਿਆ। ਪਰਿਵਾਰਕ ਮੈਂਬਰਾਂ ਪਤਨੀ ਨੀਨੂ ਬੱਬਰ, ਪੁੱਤਰ ਲਵਿਸ਼, ਪੁੱਤਰੀ ਮਨੀਸ਼ਾ, ਜਵਾਈ ਪ੍ਰਿੰਸ, ਭਰਾ ਰਮੇਸ਼ ਬੱਬਰ ਅਤੇ ਭੈਣੋਈ ਵਿਨੋਦ ਕਵਾਤੜਾ ਨੇ ਦੱਸਿਆ ਕਿ ਸੁਰੇਸ਼ ਕੁਮਾਰ ਬੱਬਰ ਨੇ ਜੀਵਨ ਕਾਲ ਦੌਰਾਨ ਆਪਣੀਆਂ ਅੱਖਾਂ ਦਾਨ ਕਰਨ ਦੀ ਇੱਛਾ ਜਤਾਈ ਸੀ। ਉਨ੍ਹਾਂ ਦੀ ਇੱਛਾ ਦਾ ਸਤਿਕਾਰ ਕਰਦਿਆਂ ਪਰਿਵਾਰ ਵੱਲੋਂ ਸੋਸ਼ਲ ਵੈਲਫੇਅਰ ਸੁਸਾਇਟੀ ਨਾਲ ਸੰਪਰਕ ਕੀਤਾ ਗਿਆ, ਜਿਸ ਤੋਂ ਬਾਅਦ ਅੱਖਾਂ ਨੂੰ ਪੁਨਰਜੋਤ ਆਈ ਬੈਂਕ ਸੁਸਾਇਟੀ, ਲੁਧਿਆਣਾ ਭੇਜਿਆ ਗਿਆ। ਉਹ ਸੁਸਾਇਟੀ ਦੇ 447ਵੇਂ ਨੇਤਰਦਾਨੀ ਬਣੇ। ਅੰਤਿਮ ਅਰਦਾਸ ਮੌਕੇ ਸੁਸਾਇਟੀ ਦੇ ਪ੍ਰਧਾਨ ਸ਼ਸ਼ੀਕਾਂਤ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਰਪ੍ਰਸਤ ਅਸ਼ੋਕ ਮੋਂਗਾ ਦੀ ਅਗਵਾਈ ਵਿੱਚ ਵਫਦ ਨੇ ਨੇਤਰਦਾਨ ਪ੍ਰੋਜੈਕਟ ਚੇਅਰਮੈਨ ਰਵੀ ਜੁਨੇਜਾ, ਜਨਰਲ ਸਕੱਤਰ ਰਾਕੇਸ਼ ਗਿਲਹੋਤਰਾ, ਸਕੱਤਰ ਮੋਹਨ ਲਾਲ ਦਾਮੜੀ, ਗੁਰਵਿੰਦਰ ਸਿੰਘ ਸ਼ੇਰੀ ਬਾਬਾ ਅਤੇ ਸਾਬਕਾ ਨਗਰ ਕੌਂਸਲ ਪ੍ਰਧਾਨ ਅਨਿਲ ਸੇਠੀ ਦੀ ਮੌਜੂਦਗੀ ਵਿੱਚ ਸਵ. ਬੱਬਰ ਦੇ ਸਪੁੱਤਰ ਨੂੰ ‘ਨੇਤਰਦਾਨੀ’ ਦਾ ਸਨਮਾਨ ਚਿੰਨ੍ਹ ਭੇਟ ਕੀਤਾ।