ਮਰਨ ਉਪਰੰਤ ਹਰਕ੍ਰਿਸ਼ਨ ਲਾਲ ਅਸੀਜਾ ਦੀਆਂ ਅੱਖਾਂ ਦਾਨ
ਸਵਰਗਵਾਸ ਤੋਂ ਬਾਅਦ ਵੀ ਹਰਕ੍ਰਿਸ਼ਨ ਲਾਲ ਅਸੀਜਾ ਦੀਆਂ ਅੱਖਾਂ ਨਾਲ ਸੰਸਾਰ ਦੇਖਣਗੇ ਦੋ ਨੇਤਰਹੀਣ
Publish Date: Fri, 08 May 2026 05:00 PM (IST)
Updated Date: Fri, 08 May 2026 05:02 PM (IST)
ਪੱਤਰ ਪ੍ਰੇਰਕ, ਫਾਜ਼ਿਲਕਾ: ਫਾਜ਼ਿਲਕਾ ਸ਼ਹਿਰ ਦੇ ਟਿੰਕੂ ਮਾਡਲ ਸਕੂਲ ਨੇੜੇ ਨਵੀਂ ਆਬਾਦੀ ਨਿਵਾਸੀ ਹਰਕ੍ਰਿਸ਼ਨ ਲਾਲ ਅਸੀਜਾ (58) ਦਾ ਦੇਹਾਂਤ ਹੋ ਗਿਆ। ਡਾ. ਅਜੇ ਗਰੋਵਰ ਨੇ ਅਸੀਜਾ ਦੇ ਪਰਿਵਾਰ ਨੂੰ ਨੇਤਰਦਾਨ ਲਈ ਪ੍ਰੇਰਿਤ ਕੀਤਾ। ਇਸ ਉਪਰੰਤ ਉਨ੍ਹਾਂ ਦੀ ਧਰਮਪਤਨੀ ਦਰਸ਼ਨਾ ਰਾਣੀ, ਭਰਾ ਓਮਪ੍ਰਕਾਸ਼, ਪੁੱਤਰ ਲਵਿਸ਼ ਅਸੀਜਾ, ਨੂੰਹ ਨੀਰੂ, ਬੇਟੀ ਸੋਨਿਕਾ, ਜਵਾਈ ਦੀਪਕ ਅਤੇ ਦੂਜੀ ਬੇਟੀ ਸ਼ੀਤਲ ਤੇ ਜਵਾਈ ਮਨੀਸ਼ ਨੇ ਨੇਤਰਦਾਨ ਲਈ ਸਹਿਮਤੀ ਦਿੱਤੀ। ਸੋਸ਼ਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸ਼ਸ਼ੀਕਾਂਤ ਦੇ ਦਿਸ਼ਾ-ਨਿਰਦੇਸ਼ਾਂ ਹੇਠ ਨੇਤਰਦਾਨ ਪ੍ਰੋਜੈਕਟ ਚੇਅਰਮੈਨ ਰਵੀ ਜੁਨੇਜਾ, ਜਨਰਲ ਸਕੱਤਰ ਰਾਕੇਸ਼ ਗਿਲਹੋਤਰਾ, ਸਕੱਤਰ ਮੋਹਨ ਲਾਲ ਦਾਮੜੀ, ਅਵਨੀਸ਼ ਸਚਦੇਵਾ ਅਤੇ ਸੀਨੀਅਰ ਮੈਂਬਰ ਜਗਦੀਸ਼ ਸਿਰੋਵਾ ਨੇ ਤੁਰੰਤ ਕਾਰਵਾਈ ਕਰਦਿਆਂ ਹਰਕ੍ਰਿਸ਼ਨ ਲਾਲ ਅਸੀਜਾ ਦੇ ਨੇਤਰ ਸੁਰੱਖਿਅਤ ਕਰਵਾਏ। ਉਨ੍ਹਾਂ ਦਾ ਕੋਰਨੀਆ ਪੁਨਰਜੋਤ ਆਈ ਬੈਂਕ ਸੁਸਾਇਟੀ, ਲੁਧਿਆਣਾ ਨੂੰ ਭੇਜਿਆ ਗਿਆ। ਇਸ ਕਾਰਜ ਵਿੱਚ ਅਬੋਹਰ ਦੇ ਸਮਾਜ ਸੇਵੀ ਡਾ. ਕਪਿਲ ਚੌਧਰੀ ਅਤੇ ਸਭਾਜੀਤ ਚੌਧਰੀ ਦਾ ਵੀ ਸਰਗਰਮ ਸਹਿਯੋਗ ਰਿਹਾ।