ਪਾਣੀ ਸਟੋਰ ਟਂਕ ਬਣਾਉਣ ਲਈ ਦਿੱਤੀ ਜਾ ਰਹੀ ਸਬਸਿਡੀ
ਪੱਤਰ ਪੇ੍ਰਰਕ, ਅਬੋਹਰ : ਡਾਇਰੈਕਟਰ ਬਾਗਬਾਨੀ ਪੰਜਾਬ ਸ਼ੈਿਲੰਦਰ ਕੌਰ ਆਈਐੱਫਐਸ ਦੇ ਦਿਸ਼ਾਂ ਨਿਰਦੇਸ਼ ਅਤੇ ਨਵਦੀਪ ਸਿੰਘ ਬਰਾ
Publish Date: Sat, 21 May 2022 05:03 PM (IST)
Updated Date: Sat, 21 May 2022 05:03 PM (IST)

ਪੱਤਰ ਪੇ੍ਰਰਕ, ਅਬੋਹਰ : ਡਾਇਰੈਕਟਰ ਬਾਗਬਾਨੀ ਪੰਜਾਬ ਸ਼ੈਿਲੰਦਰ ਕੌਰ ਆਈਐੱਫਐਸ ਦੇ ਦਿਸ਼ਾਂ ਨਿਰਦੇਸ਼ ਅਤੇ ਨਵਦੀਪ ਸਿੰਘ ਬਰਾੜ ਡਿਪਟੀ ਡਾਇਰੈਕਟਰ ਬਾਗਬਾਨੀ, ਅਬੋਹਰ ਦੀ ਅਗਵਾਈ ਹੇਠ ਸਿਟਰਸ ਅਸਟੇਟ, ਟਾਹਲੀਵਾਲਾ ਜੱਟਾਂ ਦੇ ਅਧੀਨ ਵੱਖ-ਵੱਖ ਪਿੰਡ ਕਮਾਲਵਾਲਾ, ਕਟੈਹੜਾ,ਝੂਮਿਆਂਵਾਲੀ ਅਤੇ ਬਜੀਦਪੁਰ ਕੱਟਿਆਂਵਾਲੀ ਦਾ ਬਾਗਬਾਨੀ ਵਿਕਾਸ ਅਫ਼ਸਰ ਡਾ. ਸੁਖਜਿੰਦਰ ਸਿੰਘ ਵੱਲੋਂ ਦੌਰਾ ਕੀਤਾ ਗਿਆ। ਇਸ ਮੌਕੇ ਡਾ. ਸੁਖਜਿੰਦਰ ਸਿੰਘ ਬਾਗਬਾਨੀ ਵਿਕਾਸ ਅਫਸਰ (ਪੈਥੋਲੋਜੀ) ਵੱਲੋਂ ਵੱਧ ਰਹੀ ਗਰਮੀ ਦੀ ਮਾਰ ਹੇਠ ਆਏ ਬਾਗਾਂ ਦੇ ਨਾਲ ਨਾਲ ਨਹਿਰੀ ਪਾਣੀ ਦੀ ਕਮੀ ਦੀ ਸਮੱਸਿਆ ਝੱਲ ਰਹੇ ਬਾਗਾਂ ਸੰਬੰਧੀ ਬਾਗਬਾਨਾਂ ਨਾਲ ਵਿਚਾਰ ਸਾਂਝੇਂ ਕੀਤੇ ਗਏ। ਬਾਗਬਾਨਾਂ ਵੱਲੋਂ ਦੱਸਿਆਂ ਗਿਆ ਕਿ ਵਧੀ ਰਹੀ ਗਰਮੀ ਅਤੇ ਇਲਾਕੇ ਵਿੱਚ ਨਹਿਰੀ ਪਾਣੀ ਬਹੁਤ ਘਾਟ ਹੋਣ ਕਰਕੇ ਬਾਗਬਾਨਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਡਾ. ਸੁਖਜਿੰਦਰ ਸਿੰਘ ਨੇ ਕਿਹਾ ਕਿ ਪਾਣੀ ਦੀ ਕਮੀ ਤੋਂ ਬਚਾਉਣ ਲਈ ਬਾਗਬਾਨੀ ਵਿਭਾਗ ਵੱਲੋਂ ਪਾਣੀ ਸਟੋਰ ਟੈਂਕ ਬਣਾਉਣ ਲਈ ਸਬਸਿਡੀ ਦਿੱਤੀ ਜਾਂਦੀ ਹੈ ਅਤੇ ਵੱਧ ਤੋਂ ਵੱਧ ਕਿਸਾਨਾਂ ਨੂੰ ਇਸ ਸਬਸਿਡੀ ਦਾ ਲਾਹਾ ਲੈਣਾ ਚਾਹੀਦਾ ਹੈ।ਇਸ ਮੌਕੇ ਉਹਨਾਂ ਵੱਲੋਂ ਬਾਗਬਾਨੀ ਵਿਭਾਗ ਅਧੀਨ ਚੱਲ ਰਹੀਆਂ ਵੱਖ-ਵੱਖ ਵਿਕਾਸ ਸਕੀਮਾਂ ਬਾਰੇ ਬਾਗਬਾਨਾਂ ਨੂੰ ਜਾਣਕਾਰੀ ਦਿੱਤੀ ਗਈ ਅਤੇ ਬਾਗਬਾਨਾਂ ਦੇ ਬਾਗਾਂ ਦਾ ਦੌਰਾ ਕਰਕੇ ਮੌਕੇ ਤੇ ਆ ਰਹੀਆਂ ਬਿਮਾਰੀਆਂ ਅਤੇ ਕੀੜੇ-ਮਕੌੜਿਆਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਗਿਆ। ਇਸ ਮੌਕੇ ਰਾਮ ਕੁਮਾਰ ਬਾਗਬਾਨੀ ਤਕਨੀਕੀ ਸਹਾਇਕ, ਸ਼ਰਧਾ ਸਿੰਘ ਬਾਗਬਾਨੀ ਤਕਨੀਕੀ ਸਹਾਇਕ, ਗੁਰਵਿੰਦਰ ਸਿੰਘ ਸਰਪੰਚ ਕਮਾਲਵਾਲਾ, ਵਿਜੈ ਕੁਮਾਰ ਕਟੈਹੜਾ, ਵਰਿੰਦਰ ਸਿਆਗ ਝੁਮਿਆਂਵਾਲੀ ਤੇ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।