ਕਣਕ ਸਾੜਨ ਵਾਲੇ ਖ਼ਿਲਾਫ਼ ਕਾਰਵਾਈ ਦੀ ਮੰਗ
ਕਣਕ ਦੀ ਫਸਲ ਨੂੰ ਅੱਗ ਲਗਾਉਣ ਵਾਲੇ ਅਗਿਆਤ ਵਿਅਕਤੀ ਦੇ ਖ਼ਿਲਾਫ਼ ਕਾਰਵਾਈ ਦੀ ਮੰਗ-ਅੱਗ
Publish Date: Sun, 19 Apr 2026 07:15 PM (IST)
Updated Date: Sun, 19 Apr 2026 07:18 PM (IST)

ਜ਼ਿਲ੍ਹੇ ਸਿੰਘ.ਪੰਜਾਬੀ ਜਾਗਰਣ ਮੰਡੀ ਲਾਧੂਕਾ : ਮੰਡੀ ਲਾਧੂਕਾ ਦੇ ਵਿਚ ਕਣਕ ਦੀ ਖੜੀ ਫਸਲ ਨੂੰ ਅਗਿਆਤ ਵਿਅਕਤੀ ਵਲੋਂ ਅੱਗ ਲਗਾ ਕੇ ਸਾੜਨ ਦਾ ਮਾਮਲੇ ਸਾਹਮਣੇ ਆਇਆ ਹੈ। ਇਸ ਪਿੰਡ ਦੇ ਕਿਸਾਨ ਰਾਕੇਸ਼ ਕੁਮਾਰ ਨੇ ਦੱਸਿਆ ਹੈ, ਪਿੰਡ ਦੇ ਵਿਚ ਉਸਦੀ ਸਵਾ 6 ਕਿਲ੍ਹੇ ਜਮੀਨ ਹੈ ਜਿਸ ਵਿਚ ਕਣਕ ਦੀ ਕਾਸ਼ਤ ਕੀਤੀ ਹੋਈ ਸੀ। 16 ਅਪ੍ਰੈਲ ਦੀ ਰਾਤ ਨੂੰ ਉਸਦੇ ਖੇਤ ਦੇ ਗੁਆਂਢੀ ਰਜਿੰਦਰ ਕੁਮਾਰ ਪੁੱਤਰ ਕੇਵਲ ਕ੍ਰਿਸ਼ਨ ਪਿੰਡ ਨੁਰਸਮੰਦ ਨੇ ਰਾਤ ਦੇ ਤਕਰੀਬਨ ਸਵਾ ਇਕ ਵਜ਼ੇ ਤੋਂ ਬਾਅਦ ਫੋਨ ਕਰਕੇ ਦੱਸਿਆ ਕਿ ਤੁਹਾਡੇ ਖੇਤ ਵਿਚ ਕਣਕ ਨੂੰ ਅੱਗ ਲੱਗੀ ਹੋਈ ਹੈ। ਇਸ ਤੋਂ ਬਾਅਦ ਉਹ ਆਪਣੇ ਖੇਤ ਵਿਚ ਪਹੁੰਚਿਆ ਤਾਂ ਬਹੁਤ ਸਾਰੇ ਕਿਸਾਨ ਆਪਣੇ ਟਰੈਕਟਰਾਂ ਦੇ ਨਾਲ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਮੰਡੀ ਦੀ ਪੁਲਿਸ ਚੌਕੀ ਦੀ ਪੈਟਰੋÇਲੰਗ ਟੀਮ ਵੀ ਮੋਕੇ ਤੇ ਪਹੁੰਚੀ ਹੋਈ ਸੀ, ਜਿੰਨ੍ਹਾ ਵਲੋਂ ਫਾਇਰ ਬ੍ਰਿਗੇਡ ਫਾਜਿਲਕਾ ਨੂੰ ਵੀ ਸੁਚਿਤ ਕੀਤਾ ਗਿਆ, ਪਰ ਫਾਇਰ ਬ੍ਰਿਗੇਡ ਦੀ ਟੀਮ ਦੇ ਪਹੁੰਚਣ ਤੋਂ ਪਹਿਲਾ ਕਣਕ ਨੂੰ ਲੱਗੀ ਅੱਗ ਤੇ ਕਾਬੂ ਪਾਇਆ ਜਾ ਚੁੱਕਿਆ ਸੀ। ਮੋਕੇ ਤੇ ਹਾਜਰ ਪਿੰਡ ਲਾਧੂਕਾ ਦੇ ਕਿਸਾਨ ਬਲਦੇਵ ਰਾਜ ਨੇ ਦੱਸਿਆ ਹੈ ਕਿ ਉਹ ਜਦੋਂ ਪਿੰਡ ਦੇ ਗੁਰਦਵਾਰੇ ਤੋਂ ਜਾਰੀ ਹੋਈ ਸੂਚਨਾ ਨੂੰ ਸੁਣ ਕੇ ਉਹ ਘਟਨਾ ਸਥਾਨ ਤੇ ਪਹੁੰਚਿਆ ਤਾ ਬਾਕੀ ਖੇਤ ਵਿਚ ਲੱਗੀ ਅੱਗ ਮੱਠੀ ਪੈ ਚੁੱਕੀ ਸੀ ਤੇ ਜਿਸ ਸਥਾਨ ਤੋਂ ਅੱਗ ਭੜਕੀ ਸੀ ਉਸ ਸਥਾਨ ਤੇ ਅੱਗ ਦਾ ਵੱਡਾ ਅੰਗਾਰਾ ਉਸ ਨੇ ਫਾਵੜੇ ਦੇ ਨਾਲ ਬੂਝਾ ਦਿੱਤਾ, ਇਸ ਦੌਰਾਨ ਹੋਰ ਵੀ ਕਈ ਕਿਸਾਨ ਇਸ ਸਥਾਨ ਤੇ ਇਕੱਠੇ ਹੋ ਗਏ ਤਾਂ ਮੋਕੇ ਤੇ ਵੇਖਿਆ ਗਿਆ ਇਸ ਸਥਾਨ ਤੇ ਇਕ ਤੇਲ ਵਾਲੀ ਕੁੱਪੀ, ਗੋਹੇ ਦੀ ਪਾਥੀ ਦਾ ਟੁੱਕੜਾ ਅਤੇ ਕੋਲਡ ਡਰਿੰਕ ਦੀ ਛੋਟੀ ਬੋਤਲ ਜਿਸ ਵਿਚ ਠੰਡੇ ਦੀ ਥੋੜੀ ਮਾਤਰਾ ਵੀ ਸੀ ਇਹ ਸਾਰਾ ਸਾਮਾਨ ਪੁਲਿਸ ਦੀ ਪੈਟਰੋÇਲੰਗ ਟੀਮ ਦੇ ਇੰਚਾਰਜ ਹਵਾਲਦਾਰ ਅਮਰਦੀਪ ਸਿੰਘ ਨੂੰ ਇਕ ਮੋਮੀ ਲਫਾਫੇ ਦੇ ਵਿਚ ਪੈਕ ਕਰਕੇ ਦੇ ਦਿੱਤਾ ਹੈ। ਜਮੀਨ ਦੇ ਮਾਲਕ ਕਿਸਾਨ ਰਾਕੇਸ਼ ਕੁਮਾਰ ਨੇ ਦੱਸਿਆ ਹੈ ਕਿ ਉਸਦੀ ਸਵਾ 6 ਕਿਲ੍ਹੇ ਕਣਕ ਦੀ ਖੜੀ ਫ਼ਸਲ ਵਿੱਚੋਂ ਸਵਾ ਤੋਂ ਡੇਢ ਕਿਲ੍ਹਾ ਕਣਕ ਸੜ ਕੇ ਸੁਆਹ ਹੋ ਗਈ ਹੈ, ਉਸਨੇ ਦੱਸਿਆ ਹੈ ਹਵਾ ਦੀ ਦਿਸ਼ਾ ਬਦਲ ਜਾਣ ਕਾਰਨ ਬਾਕੀ ਕਣਕ ਸੜਨ ਤੋਂ ਬੱਚ ਗਈ। ਪੀੜਤ ਕਿਸਾਨ ਰਾਕੇਸ਼ ਕੁਮਾਰ ਨੇ ਪੰਜਾਬ ਦੇ ਮੁੱਖਮੰਤਰੀ ਭਗਵੰਤ ਸਿੰਘ ਮਾਨ, ਡੀ ਜੀ ਪੀ ਗੌਰਵ ਯਾਦਵ ਅਤੇ ਫਾਜਿਲਕਾ ਦੇ ਜਿਲ੍ਹਾ ਪੁਲਿਸ ਅਤੇ ਸਿਵਲ ਪ੍ਰਸਾਸ਼ਨ ਤੋਂ ਮਾਮਲੇ ਦੀ ਜਾਂਚ ਕਰਕੇ ਦੋਸ਼ੀਆਂ ਦੇ ਖ਼ਿਲਾਫ਼ ਬਣਦੀ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਦੱਸਿਆ ਹੈ ਇਸ ਮਾਮਲੇ ਨੂੰ ਲੈ ਕੇ ਇਕ ਸ਼ਿਕਾਇਤ ਪੱਤਰ ਮੰਡੀ ਦੀ ਪੁਲਿਸ ਚੌਕੀ ਦੇ ਮੁਲਾਜ਼ਮਾਂ ਨੂੰ ਦੇ ਦਿੱਤਾ ਗਿਆ ਹੈ।