ਜਲਾਲਾਬਾਦ 'ਚ CM Mann ਦਾ ਵਿਰੋਧੀਆਂ 'ਤੇ ਹਮਲਾ; ਅਪ੍ਰੈਲ ਤੋਂ ਔਰਤਾਂ ਨੂੰ ਮਹੀਨਾਵਾਰ ਆਰਥਿਕ ਮਦਦ ਦੇਣ ਦਾ ਐਲਾਾਨ
CM Mann ਨੇ ਕਿਹਾ ਕਿ ਮੌਜੂਦਾ ਸਮੇਂ ਵਿਰੋਧੀਆਂ ਕੋਲ ਪੰਜਾਬ ਲਈ ਕੋਈ ਠੋਸ ਏਜੰਡਾ ਨਹੀਂ ਹੈ। ਹੁਣ ਹਰ ਪਾਰਟੀ ਸਿਰਫ਼ ਇਹੀ ਕਹਿੰਦੀ ਫਿਰ ਰਹੀ ਹੈ ਕਿ 'ਇੱਕ ਮੌਕਾ ਦੇ ਦਿਓ, ਇਕ ਮੌਕਾ ਹੋਰ'... ਪਰ ਉਨ੍ਹਾਂ ਕੋਲ ਨਾ ਕੋਈ ਯੋਜਨਾ ਹੈ ਅਤੇ ਨਾ ਹੀ ਕੋਈ ਰੋਡਮੈਪ। ਉਨ੍ਹਾਂ ਕਾਂਗਰਸ 'ਤੇ ਤਨਜ਼ ਕਸਦਿਆਂ ਕਿਹਾ ਕਿ ਕਾਂਗਰਸ ਵਿੱਚ ਤਾਂ ਹਾਲ ਇਹ ਹੈ ਕਿ ਮੁੱਖ ਮੰਤਰੀ ਬਣਨ ਦੇ ਦਾਅਵੇਦਾਰਾਂ ਦੀ ਝੜੀ ਲੱਗੀ ਹੋਈ ਹੈ।
Publish Date: Sun, 22 Mar 2026 02:31 PM (IST)
Updated Date: Sun, 22 Mar 2026 03:07 PM (IST)
ਜਾਗਰਣ ਸੰਵਾਦਦਾਤਾ, ਜਲਾਲਾਬਾਦ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਐਤਵਾਰ ਨੂੰ ਜਲਾਲਾਬਾਦ ਪਹੁੰਚੇ। ਸਟੇਜ ਤੋਂ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜਲਾਲਾਬਾਦ ਕਦੇ ਅਜਿਹੇ ਹੱਥਾਂ 'ਚ ਰਿਹਾ, ਜਿਨ੍ਹਾਂ ਕੋਲ ਸੱਤਾ ਸੀ, ਅਹੁਦਾ ਸੀ ਅਤੇ ਤਾਕਤ ਸੀ, ਪਰ ਸ਼ਹਿਰ ਅਤੇ ਹਲਕੇ ਦਾ ਵਿਕਾਸ ਸਾਲਾਂ ਤਕ ਰੁਕਿਆ ਰਿਹਾ। ਉਨ੍ਹਾਂ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਇੱਥੋਂ ਦੇ ਡਿਪਟੀ ਸੀਐਮ ਰਹੇ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਜਲਾਲਾਬਾਦ ਨੂੰ ਸਿਰਫ਼ ਵੋਟ ਬੈਂਕ ਸਮਝਿਆ, ਪਰ ਵਿਕਾਸ ਲਈ ਕੁਝ ਨਹੀਂ ਕੀਤਾ।
ਵਿਰੋਧੀ ਪਾਰਟੀਆਂ ਕੋਲ ਕੋਈ ਰੋਡਮੈਪ ਨਹੀਂ: ਸੀਐਮ ਮਾਨ
ਸੀਐਮ ਮਾਨ ਨੇ ਕਿਹਾ ਕਿ ਮੌਜੂਦਾ ਸਮੇਂ ਵਿਰੋਧੀਆਂ ਕੋਲ ਪੰਜਾਬ ਲਈ ਕੋਈ ਠੋਸ ਏਜੰਡਾ ਨਹੀਂ ਹੈ। ਹੁਣ ਹਰ ਪਾਰਟੀ ਸਿਰਫ਼ ਇਹੀ ਕਹਿੰਦੀ ਫਿਰ ਰਹੀ ਹੈ ਕਿ 'ਇੱਕ ਮੌਕਾ ਦੇ ਦਿਓ, ਇਕ ਮੌਕਾ ਹੋਰ'... ਪਰ ਉਨ੍ਹਾਂ ਕੋਲ ਨਾ ਕੋਈ ਯੋਜਨਾ ਹੈ ਅਤੇ ਨਾ ਹੀ ਕੋਈ ਰੋਡਮੈਪ। ਉਨ੍ਹਾਂ ਕਾਂਗਰਸ 'ਤੇ ਤਨਜ਼ ਕਸਦਿਆਂ ਕਿਹਾ ਕਿ ਕਾਂਗਰਸ ਵਿੱਚ ਤਾਂ ਹਾਲ ਇਹ ਹੈ ਕਿ ਮੁੱਖ ਮੰਤਰੀ ਬਣਨ ਦੇ ਦਾਅਵੇਦਾਰਾਂ ਦੀ ਝੜੀ ਲੱਗੀ ਹੋਈ ਹੈ।
ਔਰਤਾਂ ਲਈ ਵੱਡਾ ਐਲਾਨ
ਮੁੱਖ ਮੰਤਰੀ ਮਾਨ ਨੇ ਔਰਤਾਂ ਨੂੰ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਯੋਜਨਾ ਨੂੰ ਲੈ ਕੇ ਵੱਡਾ ਐਲਾਨ ਵੀ ਕੀਤਾ। ਉਨ੍ਹਾਂ ਕਿਹਾ ਕਿ ਅਪ੍ਰੈਲ ਮਹੀਨੇ ਤੋਂ ਔਰਤਾਂ ਨੂੰ 1,000-1,500 ਰੁਪਏ ਪ੍ਰਤੀ ਮਹੀਨਾ ਦੇਣ ਦੀ ਯੋਜਨਾ ਸ਼ੁਰੂ ਕਰ ਦਿੱਤੀ ਜਾਵੇਗੀ।
ਆਪਣੇ ਕੰਮਾਂ ਦਾ ਕੀਤਾ ਜ਼ਿਕਰ
ਮੁੱਖ ਮੰਤਰੀ ਨੇ ਆਪਣੇ ਕੰਮਕਾਜ ਦਾ ਜ਼ਿਕਰ ਕਰਦਿਆਂ ਵਿਰੋਧੀਆਂ 'ਤੇ ਕਰਾਰਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਪਹਿਲਾਂ ਕਹਿੰਦੇ ਸੀ ਬਿਜਲੀ ਮੁਫ਼ਤ ਨਹੀਂ ਹੋਵੇਗੀ, ਅਸੀਂ ਮੁਫ਼ਤ ਕਰ ਦਿੱਤੀ। ਫਿਰ ਬੋਲੇ ਪਾਣੀ ਨਹੀਂ ਮਿਲੇਗਾ, ਹੁਣ ਪਿੰਡ-ਪਿੰਡ ਤੱਕ ਪਾਣੀ ਪਹੁੰਚਾ ਦਿੱਤਾ ਗਿਆ ਹੈ। ਫਿਰ ਕਹਿਣ ਲੱਗੇ ਨੌਕਰੀਆਂ ਨਹੀਂ ਦੇਣਗੇ, ਪਰ ਹੁਣ ਤੱਕ 65,264 ਨੌਕਰੀਆਂ ਪਾਰਦਰਸ਼ੀ ਤਰੀਕੇ ਨਾਲ ਦਿੱਤੀਆਂ ਜਾ ਚੁੱਕੀਆਂ ਹਨ।