ਕੇਂਦਰ ਸਰਕਾਰ ਕਰ ਰਹੀ ਲੋਕਾਂ ਨੂੰ ਗੁਮਰਾਹ : ਬਰਾੜ
ਕੇਂਦਰ ਸਰਕਾਰ ਮਹਿਲਾ ਰਿਜ਼ਰਵੇਸ਼ਨ ਬਿਲ ਨਾਲ ਵੋਟ ਬੈਂਕ ਦੀ ਰਾਜਨੀਤੀ ਕਰ ਰਹੀ :ਸੁਖਵੰਤ ਸਿੰਘ ਬਰਾੜ
Publish Date: Wed, 22 Apr 2026 03:11 PM (IST)
Updated Date: Wed, 22 Apr 2026 03:13 PM (IST)
ਪੱਤਰ ਪ੍ਰੇਰਕ,ਪੰਜਾਬੀ ਜਾਗਰਣ, ਫਾਜ਼ਿਲਕਾ : ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਅਤੇ ਹਾਊਸਫੈਡ ਪੰਜਾਬ ਦੇ ਸਾਬਕਾ ਚੇਅਰਮੈਨ ਸੁਖਵੰਤ ਸਿੰਘ ਬਰਾੜ ਨੇ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਵੱਲੋਂ ਲਿਆਂਦੇ ਗਏ ‘ਮਹਿਲਾ ਰਿਜ਼ਰਵੇਸ਼ਨ ਬਿਲ’ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਸਰਕਾਰ ਇਸ ਸੰਵੇਦਨਸ਼ੀਲ ਮੁੱਦੇ ’ਤੇ ਦੇਸ਼ ਦੀ ਜਨਤਾ, ਖਾਸਕਰ ਮਹਿਲਾਵਾਂ ਨੂੰ ਗੁਮਰਾਹ ਕਰ ਰਹੀ ਹੈ। ਸਾਲ 2023 ਵਿੱਚ ਹੀ ਇਸ ਬਿਲ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾ ਸਕਦਾ ਸੀ, ਪਰ ਕੇਂਦਰ ਸਰਕਾਰ ਨੇ ਇਸਨੂੰ ਲੰਬੇ ਸਮੇਂ ਲਈ ਟਾਲ ਕੇ ਰੱਖਿਆ। ‘ਮਹਿਲਾ ਰਿਜ਼ਰਵੇਸ਼ਨ’ ਦੇ ਨਾਮ ’ਤੇ ਸਰਕਾਰ ਆਪਣੀ ਲੋਕਪ੍ਰਿਯਤਾ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਦਕਿ ਅਸਲ ਮਕਸਦ ਹਲਕਿਆਂ ਦੀ ਹੱਦਬੰਦੀ ਅਤੇ ਸੀਟਾਂ ਦੀ ਗਿਣਤੀ ਵਿੱਚ ਫੇਰਬਦਲ ਕਰਕੇ ਸਿਆਸੀ ਫਾਇਦਾ ਲੈਣਾ ਹੈ। ਅਖੀਰ ’ਚ ਬਰਾੜ ਨੇ ਦੇਸ਼ ਦੀਆਂ ਮਹਿਲਾਵਾਂ ਨੂੰ ਅਪੀਲ ਕੀਤੀ ਕਿ ਉਹ ਇਸ ਮਸਲੇ ਦੀ ਹਕੀਕਤ ਨੂੰ ਸਮਝਣ ਅਤੇ ਸਿਆਸੀ ਦਾਓਪੇਚਾਂ ਤੋਂ ਸਾਵਧਾਨ ਰਹਿਣ।