ਹੀਮੋਫੀਲੀਆ ਤੋਂ ਬਚਣ ਲਈ ਜਾਗਰੂਕਤਾ ਜਰੂਰੀ : ਡਾ. ਕਵਿਤਾ ਸਿੰਘ
ਹੀਮੋਫੀਲੀਆ ਤੋਂ ਬਚਣ ਲਈ ਜਾਗਰੂਕਤਾ ਜਰੂਰੀ :ਡਾ.ਕਵਿਤਾ ਸਿੰਘ
Publish Date: Sat, 18 Apr 2026 04:56 PM (IST)
Updated Date: Sat, 18 Apr 2026 05:00 PM (IST)

ਰਮਨ ਕੁਮਾਰ.ਪੰਜਾਬੀ ਜਾਗਰਣ ਫਾਜਿਲਕਾ : ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ.ਕਵਿਤਾ ਸਿੰਘ ਸਿਵਲ ਸਰਜਨ ਅਤੇ ਡਾ.ਰਿੰਕੂ ਚਾਵਲਾ ਜ਼ਿਲ੍ਹਾ ਟੀਕਾਕਰਨ ਅਫ਼ਸਰ ਦੀ ਦੇਖ ਰੇਖ ਵਿੱਚ ਜ਼ਿਲ੍ਹੇ ਦੀਆਂ ਸਿਹਤ ਸੰਸਥਾਵਾਂ ਵਿੱਚ ਵਿਸ਼ਵ ਹੀਮੋਫੀਲੀਆ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦਿਨ ਸਬੰਧੀ ਡਾ.ਕਵਿਤਾ ਸਿੰਘ ਸਿਵਲ ਸਰਜਨ ਵੱਲੋਂ ਦਫਤਰ ਸਿਵਲ ਸਰਜਨ ਵਿਖੇ ਜਾਗਰੂਕਤਾ ਕੀਤਾ ਗਿਆ ਅਤੇ ਦੱਸਿਆ ਕਿ ਇਹ ਦਿਨ ਮਨਾਉਣ ਦਾ ਮਕਸਦ ਲੋਕਾਂ ਨੂੰ ਹੀਮੋਫੀਲੀਆ ਤੋਂ ਬਚਣ ਸਬੰਧੀ ਜਾਗਰੂਕ ਕਰਨਾ ਹੈ ਅਤੇ ਹੀਮੋਗਲੋਬਿਨੋਪੈਥੀ ਤੇ ਹੀਮੋਫੀਲੀਆ ਤੋਂ ਪੀੜਤ ਵਿਅਕਤੀਆਂ ਨੂੰ ਸਿਹਤ ਸਿੱਖਿਆ ਪ੍ਰਦਾਨ ਕਰਨਾ, ਸਿਹਤਮੰਦ ਜੀਵਨ ਜਿਊਣ ਲਈ ਗਿਆਨ ਨਾਲ ਲੈਸ ਕਰਨਾ ਤੇ ਜਾਣਕਾਰੀ ਦੇ ਆਦਾਨ-ਪ੍ਰਦਾਨ ਨੂੰ ਯਕੀਨੀ ਬਣਾਉਣਾ ਅਤੇ ਹੀਮੋਗਲੋਬਿਨੋਪੈਥੀ ਨਾਲ ਸਬੰਧਤ ਮੁੱਦਿਆਂ ਤੇ ਧਿਆਨ ਕੇਂਦਰਿਤ ਕਰਨਾ ਹੈ। ਇਸ ਸਮੇਂ ਡਾ ਰਿੰਕੂ ਚਾਵਲਾ, ਡਾ ਉਪਿੰਦਰ , ਡਾ ਰਾਜਵੀਰ ਕੰਬੋਜ਼, ਵਿਨੋਦ ਖੁਰਾਣਾ ਦਿਵਸ਼ ਕੁਮਾਰ, ਮੋਹਿਤ ਕੁਮਾਰ ਸੁੱਖਦੇਵ ਸਿੰਘ ਹਾਜ਼ਰ ਸਨ। ਇਸ ਸਮੇਂ ਜਾਣਕਾਰੀ ਦਿੰਦਿਆ ਡਾ.ਰਿੰਕੂ ਚਾਵਲਾ ਨੇ ਦੱਸਿਆ ਕਿ ਹੀਮੋਫੀਲੀਆ ਦੇ ਲੱਛਣਾਂ ਵਿੱਚ ਆਮ ਸੱਟ ਅਤੇ ਡੂੰਘੀ ਸੱਟ ਲੱਗਣ ਤੋਂ ਬਾਅਦ ਦੇਰ ਤੱਕ ਖੂਨ ਦਾ ਲਗਾਤਾਰ ਵਗਣਾ, ਨੱਕ ਵਿੱਚੋੰ ਖੂਨ ਵਗਣਾ ਅਤੇ ਆਸਾਨੀ ਨਾਲ ਨਾ ਰੁਕਣਾ, ਸਰੀਰ ਦੇ ਵੱਖ-ਵੱਖ ਜੋੜਾਂ ਵਿਚ ਦਰਦ ਸੋਜ਼ ਅਤੇ ਖ਼ੂਨ ਵਗਦਾ ਹੋਣਾ, ਸ਼ਰੀਰ ਦੇ ਕਿਸੇ ਵੀ ਹਿੱਸੇ ਵਿੱਚ ਅਚਾਨਕ ਸੋਜ ਹੋਣਾ, ਪਿਸ਼ਾਬ ਅਤੇ ਪਖਾਨਾ ਵਿਚ ਖੂਨ ਆਉਣਾ ਅਤੇ ਮਸੂੜਿਆਂ ਅਤੇ ਦੰਦਾਂ ਵਿੱਚੋ ਖੂਨ ਆਉਣਾ ਸ਼ਾਮਲ ਹਨ। ਇਸ ਬਿਮਾਰੀ ਦਾ ਸਮੇਂ ਤੇ ਇਲਾਜ ਨਾ ਹੋਣ ਦੀ ਸੂਰਤ ਵਿਚ ਪੀੜਿਤ ਦੀ ਜਾਨ ਦਾ ਜੋਖਮ ਵਧ ਸਕਦਾ ਹੈ। ਇਸ ਬਿਮਾਰੀ ਤੋਂ ਪੀੜਿਤ ਲੋਕਾਂ ਨੂੰ ਪੂਰੀ ਜ਼ਿੰਦਗੀ ਆਪਣੀ ਸਿਹਤ ਦੀ ਦੇਖਭਾਲ ਅਤੇ ਨਿਯਮਤ ਨਿਗਰਾਨੀ ਕਰਨ ਦੀ ਜ਼ਰੂਰਤ ਪੈਂਦੀ ਹੈ। ਉਹਨਾਂ ਦੱਸਿਆ ਕਿ ਪੰਜਾਬ ਦੇ ਜ਼ਿਲ੍ਹਾ ਸਰਕਾਰੀ ਹਸਪਤਾਲਾਂ ਤੇ ਮੈਡੀਕਲ ਕਾਲਜਾਂ ਵਿੱਚ ਹੀਮੋਫੀਲੀਆ ਜਾਂਚ ਅਤੇ ਇਲਾਜ ਉਪਲੱਬਧ ਹੈ।