ਕਈ ਆਗੂ ਭਾਜਪਾ ‘ਚ ਹੋਏ ਸ਼ਾਮਲ
ਆਪ ਨੂੰ ਫਾਜ਼ਿਲਕਾ ‘ਚ ਵੱਡਾ ਝਟਕਾ, ਕਈ ਆਗੂ ਭਾਜਪਾ ‘ਚ ਸ਼ਾਮਿਲ
Publish Date: Wed, 13 May 2026 05:10 PM (IST)
Updated Date: Wed, 13 May 2026 05:12 PM (IST)

ਰਿਤਿਸ਼ ਕੁੱਕੜ.ਪੰਜਾਬੀ ਜਾਗਰਣ ਫਾਜ਼ਿਲਕਾ : ਫਾਜ਼ਿਲਕਾ ਦੀ ਸਿਆਸਤ ਵਿੱਚ ਉਸ ਵੇਲੇ ਵੱਡਾ ਮੋੜ ਆਇਆ ਜਦੋਂ ਆਪ ਆਗੂ ਸੁਰਿੰਦਰ ਸਿੰਘ ਘੋਗਾ, ਕਾਂਗਰਸੀ ਆਗੂ ਬਲਕਾਰ ਸਿੰਘ, ਚਿਮਨ ਸਿੰਘ ਅਤੇ ਜਸਵਿੰਦਰ ਸਿੰਘ ਜੱਸਾ ਭਾਜਪਾ ਵਿੱਚ ਸ਼ਾਮਿਲ ਹੋ ਗਏ। ਇਨ੍ਹਾਂ ਆਗੂਆਂ ਨੂੰ ਭਾਜਪਾ ਦੇ ਆਲ ਸੈੱਲ ਪ੍ਰਧਾਨ ਰੰਜਮ ਕਾਮਰਾ, ਸਾਬਕਾ ਮੰਤਰੀ ਸੁਰਜੀਤ ਜਿਆਣੀ, ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ, ਰਮੇਸ਼ ਕਟਾਰੀਆ ਅਤੇ ਰਾਕੇਸ਼ ਧੂੜੀਆ ,ਅਸ਼ਵਨੀ ਫੁਟੇਲਾ,ਸੰਜੀਵ ਸਚਦੇਵਾ ਗੋਲਡੀ,ਦੇਵ ਰਾਜ ਮੋਂਗਾ,ਅੰਕੁਸ਼ ਫੁਟੇਲਾ, ਦੇਸਾ ਸਿੰਘ,ਖੁਸ਼ਹਾਲ ਸਿੰਘ ਗਾਗਨ ਕੇ, ਦੀ ਅਗਵਾਈ ਹੇਠ ਪਾਰਟੀ ਵਿੱਚ ਸ਼ਾਮਿਲ ਕਰਵਾਇਆ ਗਿਆ। ਇਸ ਮੌਕੇ ਕਾਕਾ ਕੰਬੋਜ ਨੇ ਵਿਰੋਧੀਆਂ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਫਾਜ਼ਿਲਕਾ ਵਿੱਚ ਭਾਜਪਾ ਦਾ ਕਾਫਲਾ ਲਗਾਤਾਰ ਮਜ਼ਬੂਤ ਹੋ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਵੱਡੇ ਚਿਹਰੇ ਪਾਰਟੀ ਨਾਲ ਜੁੜਣਗੇ। ਭਾਜਪਾ ਦੇ ਆਲ ਸੈੱਲ ਪ੍ਰਧਾਨ ਰੰਜਮ ਕਾਮਰਾ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਅਤੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਲੋਕ ਭਾਜਪਾ ‘ਤੇ ਵਿਸ਼ਵਾਸ ਜਤਾ ਰਹੇ ਹਨ। ਕਾਕਾ ਕੰਬੋਜ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਬਦਲਾਅ ਚਾਹੁੰਦੇ ਹਨ ਅਤੇ ਭਾਜਪਾ ਹੀ ਸੂਬੇ ਨੂੰ ਤਰੱਕੀ ਦੇ ਰਾਹ ‘ਤੇ ਲੈ ਕੇ ਜਾ ਸਕਦੀ ਹੈ। ਆਪ’ ਇੱਕ ਡੁੱਬਦਾ ਜਹਾਜ਼ ਹੈ : ਜਿਆਣੀ ਜਿਆਣੀ ਨੇ ਆਮ ਆਦਮੀ ਪਾਰਟੀ ਨੂੰ ਡੁੱਬਦਾ ਜਹਾਜ਼ ਦੱਸਿਆ, ਇਹ ਕਹਿੰਦੇ ਹੋਏ ਕਿ ਅਨਿਲ ਸੇਠੀ ਵੀ ਇਸ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਭਵਿੱਖ ਭਾਜਪਾ ਦਾ ਹੈ ਅਤੇ ਇਹ ਪੰਜਾਬ ਵਿੱਚ ਮਜ਼ਬੂਤੀ ਨਾਲ ਉਭਰੇਗਾ। ਉਨ੍ਹਾਂ ਇਹ ਵੀ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੌਰਾਨ ਫਾਜ਼ਿਲਕਾ ਵਿੱਚ ਵਿਆਪਕ ਵਿਕਾਸ ਕਾਰਜ ਹੋਏ ਹਨ, ਅਤੇ ਭਾਜਪਾ ਉਸ ਵਿਕਾਸ ਦੇ ਆਧਾਰ ਤੇ ਜਨਤਾ ਨੂੰ ਸੰਬੋਧਨ ਕਰੇਗੀ।ਜਿਆਣੀ ਨੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਪ੍ਰੋਜੈਕਟਾਂ ਦਾ ਸਿਹਰਾ ਲੈਣ ਦਾ ਵੀ ਦੋਸ਼ ਲਗਾਇਆ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਫਾਜ਼ਿਲਕਾ ਦੇ ਸਾਰੇ 25 ਵਾਰਡਾਂ ਵਿੱਚ ਚੋਣਾਂ ਲੜੇਗੀ ਅਤੇ ਆਪਣਾ ਬੋਰਡ ਬਣਾਏਗੀ।