ਮੰਗਾਂ ਸਬੰਧੀ 21 ਨੂੰ ਸੌੰਪੇ ਜਾਣਗੇ ਪੱਤਰ : ਖੁੰਗਰ
ਪੈਨਸ਼ਨਰਜ ਦੀਆ ਮੰਗਾ ਨੂੰ ਲੈਕੇ ਮੰਗ ਪੱਤਰ 21 ਅਪ੍ਰੈਲ ਨੂੰ ਭਾਰਤ ਸਰਕਾਰ ਨੂੰ ਭੇਜਿਆ ਜਾਵੇਗਾ :ਹਰਭਜਨ ਸਿੰਘ ਖੁੰਗਰ
Publish Date: Sat, 18 Apr 2026 05:14 PM (IST)
Updated Date: Sat, 18 Apr 2026 05:18 PM (IST)
ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਫਾਜਿਲਕਾ :ਆਲ ਇੰਡੀਆ ਸਟੇਟ ਗੋਰਮਿੰਟ ਪੈਨਸ਼ਨਰਜ ਫੈਡਰੇਸ਼ਨ ਵਲੋ ਦੇਸ਼ ਭਰ ਦੇ ਪੈਨਸ਼ਨਰਜ ਦੀਆ ਮੰਗਾ ਦਾ ਮੰਗ ਪੱਤਰ ਜਿਲਿਆ ਦੇ ਡਿਪਟੀ ਕਮਿਸ਼ਨਰ ਰਾਹੀ 21 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਭਾਰਤ ਸਰਕਾਰ ਦੇ ਨਾਮ ਤੇ ਭੇਜਿਆ ਜਾਣਾ ਹੈ। ਆਲ ਇੰਡੀਆ ਦੇ ਫੈਸਲੇ ਨੂੰ ਪੰਜਾਬ ਭਰ ਵਿਚ ਲਾਗੂ ਕਰਨ ਲਈ ਗੋਰਮਿੰਟ ਪੈਨਸ਼ਨਰਜ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਗੱਗੜਾ ਤੇ ਸੂਬਾ ਜਨਰਲ ਸਕੱਤਰ ਹਰਭਜਨ ਸਿੰਘ ਖੁੰਗਰ ਨੇ ਕਿਹਾ 21 ਅਪ੍ਰੈਲ ਨੂੰ ਮੰਗ ਦਿਵਸ ਵਜੋ ਮਨਾਇਆ ਜਾਵੇਗਾ। ਗੋਰਮਿੰਟ ਪੈਨਸ਼ਨਰਜ ਯੂਨੀਅਨ ਪੰਜਾਬ ਰਾਜ ਭਰ ਵਿਚ ਆਲ ਇੰਡੀਆ ਸਟੇਟ ਗੋਰਮਿੰਟ ਪੈਨਸ਼ਨਰਜ ਫੈਡਰੇਸ਼ਨ ਦਾ ਮੰਗ ਪਤਰ ਜੋ ਕਿ ਪ੍ਰਧਾਨ ਮੰਤਰੀ ਭਾਰਤ ਸਰਕਾਰ ਦੇ ਨਾਮ ਤੇ ਹੈ ਇਹ 21 ਅਪ੍ਰੈਲ 2026 ਨੂੰ ਸਾਰੇ ਜਿਲਿਆ ਦੇ ਡਿਪਟੀ ਕਮਿਸ਼ਨਰ ਰਾਹੀ ਭੇਜਿਆ ਜਾਣਾ ਹੈ। ਆਲ ਇੰਡੀਆ ਸਟੇਟ ਗੋਰਮਿੰਟ ਪੈਨਸ਼ਨਰਜ ਫੈਡਰੇਸ਼ਨ ਵੱਲੋਂ 21 ਅਪ੍ਰੈਲ ਦਾ ਦਿਹਾੜਾ ਮੰਗ ਦਿਵਸ ਵਜੋ ਮਨਾਇਆ ਜਾ ਰਿਹਾ ਹੈ।