ਕੈਂਪ ਦੌਰਾਨ 101 ਯੂਨਿਟ ਕੀਤਾ ਖ਼ੂਨਦਾਨ
ਕੈਂਪ ਦੌਰਾਨ 101 ਯੂਨਿਟ ਖ਼ੂਨਦਾਨ ਕੀਤਾ ਗਿਆ
Publish Date: Sun, 17 May 2026 05:21 PM (IST)
Updated Date: Sun, 17 May 2026 05:24 PM (IST)

ਜ਼ਿਲ੍ਹੇ ਸਿੰਘ.ਪੰਜਾਬੀ ਜਾਗਰਣ ਮੰਡੀ ਲਾਧੂਕਾ : ਮੰਡੀ ਦੇ ਸ਼ਹੀਦ ਭਗਤ ਸਿੰਘ ਚੌਂਕ ਵਿਚ ਮਦਨ ਲਾਲ ਅਸੀਜਾ ਦੀ ਯਾਦ ਵਿਚ ਉਨ੍ਹਾਂ ਦੀ ਚੌਥੀ ਬਰਸੀ ਤੇ ਮੰਡੀ ਦੀ ਪੰਚਾਇਤ ਅਤੇ ਸ਼੍ਰੀ ਰਾਮ ਕ੍ਰਿਪਾ ਸੇਵਾ ਸੰਘ ਵੈੱਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਦੇ ਵਿਚ ਮੰਡੀ ਅਤੇ ਵੱਖ ਵੱਖ ਪਿੰਡਾਂ ਤੋਂ ਆਏ ਨੌਜਵਾਨਾਂ ਵਲੋਂ 101 ਯੂਨਿਟ ਖ਼ੂਨਦਾਨ ਕੀਤਾ ਗਿਆ। ਨੌਜਵਾਨਾਂ ਦੇ ਵਿਚ ਖ਼ੂਨਦਾਨ ਕਰਨ ਲਈ ਭਾਰੀ ਉਤਸਾਹ ਦੇਖਣ ਨੂੰ ਮਿਲਿਆ। ਖ਼ੂਨਦਾਨ ਕੈਂਪ ਦੌਰਾਨ ਪ੍ਰਬੰਧਕਾਂ ਵਲੋਂ ਖ਼ੂਨਦਾਨੀਆਂ ਨੂੰ ਪ੍ਰਸੰਸਾ ਪੱਤਰ ਅਤੇ ਰਿਫ਼ਰੈੱਸਮੈਂਟ ਵੀ ਦਿੱਤੀ ਗਈ। ਕੈਂਪ ਦੌਰਾਨ ਖ਼ੂਨ ਇਕੱਠਾ ਕਰਨ ਵਾਲੀ ਬਲੱਡ ਬੈਂਕ ਦੇ ਟੀਮ ਦੇ ਇੰਚਾਰਜ਼ ਰਾਜੀਵ ਕੁਕੜੇਜਾ, ਗਿਰਧਾਰੀ ਸਿਲਗ, ਵਿਕਾਸ ਝੀਝਾ, ਪਰਮਜੀਤ ਸਿੰਘ, ਮਨੋਜ ਅਰੋੜਾ ਅਤੇ ਨੀਰਜ਼ ਠਕਰਾਲ ਨੇ ਦੱਸਿਆ ਹੈ ਫਾਜਿਲਕਾ ਜਿਲ੍ਹੇ ਦੇ ਬਲੱਡ ਬੈਂਕ ਵਿਚ 15 ਤੋਂ 20 ਯੂਨਿਟ ਖੂਨ ਦੀ ਰੋਜਾਨਾ ਖਪਤ ਹੁੰਦੀ ਹੈ ਅਤੇ ਬਗੈਰ ਅਦਲਾਬਦਲੀ ਦੇ ਮਰੀਜ਼ਾਂ ਨੂੰ ਖ਼ੂਨ ਪ੍ਰਦਾਨ ਕੀਤਾ ਜਾਂਦਾ ਹੈ। ਖ਼ੂਨਦਾਨ ਕੈਂਪ ਦੌਰਾਨ ਮੰਡੀ ਦੀਆਂ ਸਮਾਜਿਕ, ਧਾਰਮਿਕ ਅਤੇ ਹੋਰ ਜੱਥੇਬੰਦੀਆਂ ਸ਼ਿਵ ਭੋਲੇ ਕਾਂਵੜ ਸੰਘ, ਗਉਸ਼ਾਲਾ ਕਮੇਟੀ, ਰਾਮ ਲੀਲਾ ਕਮੇਟੀ ਅਤੇ ਜੈ ਮਾਂ ਚਿੰਤਪੂਰਨੀ ਲੰਗਰ ਕਮੇਟੀ ਵਲੋਂ ਰੂਬਲ ਛਾਬੜਾ, ਰਮਨ ਕਾਲੜਾ, ਹਰਜਿੰਦਰ ਸ਼ਰਮਾ, ਰਾਜੇਸ਼ ਰਾਜਨ ਸੁਧਾ, ਨੀਟੂ ਕਾਲੜਾ, ਰਾਕੇਸ਼ ਜੁਲਾਹਾ ਰਿੱਕੀ ਤੋਂ ਇਲਾਵਾ ਸੰਤੋਸ਼ ਰਾਣੀ, ਸੰਦੀਪ ਅਸੀਜਾ, ਨਿਸ਼ਾ ਅਸੀਜਾ, ਰੋਸ਼ਨ ਲਾਲ ਅਸੀਜਾ, ਨਵਦੀਪ ਅਸੀਜਾ, ਸਮੀਪ ਅਸੀਜਾ, ਨਰੇਸ਼ ਬਾਘਲਾ, ਸੀਮਾ, ਸਪਨਾ, ਸੁਮਨ, ਨੂਰ, ਅਸ਼ਿਮਾ, ਰਮਨ ਨਰੂਲਾ, ਅਮਰਜੀਤ ਸਿੰਘ, ਜੰਗੀਰ ਸਿੰਘ, ਸ਼ਾਮ ਲਾਲ ਛਾਬੜਾ, ਬੂਟਾ ਸਿੰਘ ਰਾਏ ਸਿੱਖ ਅਜਾਦ ਸੈਨਾ, ਜੋ ਈ ਕੁਲਦੀਪ ਸਿੰਘ ਕਚੂਰਾ, ਰਵਿੰਦਰ ਕੁਮਾਰ ਜੁਲਾਹਾ ਪੰਮਾ, ਸਚਿਨ ਨਰੂਲਾ, ਮਲਕੀਤ ਸਿੰਘ, ਅਭੀ ਨਰੂਲਾ, ਵੈਦ ਪ੍ਰਕਾਸ਼ ਨਰੂਲਾ, ਅਨਿਕੇਤ ਬਾਘਲਾ, ਅਨੂਰਾਗ ਬਾਘਲਾ, ਸ਼ੀਨੂ ਅਸੀਜਾ ਅਤੇ ਪੰਕਜ ਨਰੂਲਾ ਆਦਿ ਹਾਜਰ ਸਨ।