ਪਿੰਡ ਲਖਣਪੁਰ ਦਾ ਨੌਜਵਾਨ ਦੱਖਣੀ ਕੋਰੀਆ ’ਚ ਅਗਵਾ, ‘ਨੌਜਵਾਨ ’ਤੇ ਤਸ਼ੱਦਦ ਹੁੰਦੇ ਦੀ ਵੀਡੀਓ ਕਾਲ ਵਿਖਾ ਕੇ ਪਰਿਵਾਰ ਤੋਂ ਮੰਗੀ ਫ਼ਿਰੌਤੀ
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹਰਬੰਸ ਸਿੰਘ ਵਾਸੀ ਪਿੰਡ ਲਖਣਪੁਰ ਦੀ ਪਤਨੀ ਸੰਜੀਵਨੀ ਕੌਰ ਨੇ ਦੱਸਿਆ ਕਿ ਉਸ ਦਾ ਹੇਅਰ ਡਰੈਸਰ ਦੀ ਦੁਕਾਨ ਚਲਾਉਂਦਾ ਸੀ। ਪਹਿਲਾਂ ਉਹ ਮਲੇਸ਼ੀਆ ਗਿਆ ਸੀ ਜਿਥੇ ਉਸ ਦੀ ਮੁਲਾਕਾਤ ਸੁਰਿੰਦਰ ਸਿੰਘ ਉਰਫ਼ ਵਿੱਕੀ ਵਾਸੀ ਹਰਿਆਣਾ ਨਾਲ ਹੋਈ।
Publish Date: Sun, 12 Apr 2026 09:20 AM (IST)
Updated Date: Sun, 12 Apr 2026 09:25 AM (IST)
ਕੰਗ, ਪੰਜਾਬੀ ਜਾਗਰਣ, ਖਮਾਣੋ : ਨੇੜਲੇ ਪਿੰਡ ਲਖਣਪੁਰ ਦੇ ਇਕ ਨੌਜਵਾਨ ਨੂੰ ਦੱਖਣੀ ਕੋਰੀਆ ’ਚ ਕੰਮ ਦਿਵਾਉਣ ਦਾ ਝਾਂਸਾ ਦੇ ਕੇ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਸ ਦੇ ਪਰਿਵਾਰ ਨੂੰ ਨੌਜਵਾਨ ’ਤੇ ਤਸ਼ੱਦਦ ਕਰਨ ਦੀਆਂ ਵੀਡੀਓ ਕਾਲ ਕਰ ਕੇ ਕਥਿਤ ਤੌਰ ਤੇ 30 ਲੱਖ ਰੁਪਏ ਦੀ ਫ਼ਿਰੌਤੀ ਮੰਗੀ ਗਈ ਹੈ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹਰਬੰਸ ਸਿੰਘ ਵਾਸੀ ਪਿੰਡ ਲਖਣਪੁਰ ਦੀ ਪਤਨੀ ਸੰਜੀਵਨੀ ਕੌਰ ਨੇ ਦੱਸਿਆ ਕਿ ਉਸ ਦਾ ਹੇਅਰ ਡਰੈਸਰ ਦੀ ਦੁਕਾਨ ਚਲਾਉਂਦਾ ਸੀ। ਪਹਿਲਾਂ ਉਹ ਮਲੇਸ਼ੀਆ ਗਿਆ ਸੀ ਜਿਥੇ ਉਸ ਦੀ ਮੁਲਾਕਾਤ ਸੁਰਿੰਦਰ ਸਿੰਘ ਉਰਫ਼ ਵਿੱਕੀ ਵਾਸੀ ਹਰਿਆਣਾ ਨਾਲ ਹੋਈ। ਵਿੱਕੀ ਨੇ ਉਸ ਦੇ ਪਤੀ ਨੂੰ ਕਿਹਾ ਕਿ ਉਹ ਉਸ ਨੂੰ ਸਾਊਥ ਕੋਰੀਆ ਭੇਜ ਸਕਦਾ ਹੈ 8 ਲੱਖ ਰੁਪਏ ਲੱਗਣਗੇ। ਉਸ ਦਾ ਪਤੀ 27 ਮਾਰਚ ਨੂੰ ਰਵਾਨਾ ਹੋ ਗਿਆ। ਉਪਰੰਤ 30 ਮਾਰਚ ਨੂੰ ਵੱਖ-ਵੱਖ ਫ਼ੋਨ ਨੰਬਰਾਂ ਤੋਂ ਕਾਲ ਆਈ ਅਤੇ ਕਹਿਣ ਲੱਗੇ ਕਿ ਹਰਬੰਸ ਸਿੰਘ ਨੂੰ ਅਗਵਾ ਕੀਤਾ ਹੈ ਤੇ ਛੱਡਣ ਲਈ 8 ਲੱਖ ਰੁਪਏ ਤੁਰੰਤ ਭੇਜੋ। 31 ਮਾਰਚ ਨੂੰ ਦੁਬਾਰਾ ਵੀਡੀਓ ਕਾਲ ਆਈ ਜਿਸ ਵਿਚ ਹਰਬੰਸ ਨੂੰ ਬੰਦੀ ਬਣਾ ਕੇ ਉਕਤ ਵਿਅਕਤੀਆਂ ਨੇ 25 ਲੱਖ ਰੁਪਏ ਮੰਗੇ। ਇਸ ਉਪਰੰਤ ਸੰਜੀਵਨੀ ਕੌਰ ਨੇ ਖਮਾਣੋਂ ਪੁਲਿਸ ਨਾਲ ਰਾਬਤਾ ਕੀਤਾ। ਪੁਲਿਸ ਨੇ ਸੁਰਿੰਦਰ ਸਿੰਘ ਉਰਫ਼ ਵਿੱਕੀ ਅਤੇ ਤਿੰਨ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੀੜਤ ਪਰਿਵਾਰ ਨੇ ਮੈਂਬਰ ਪਾਰਲੀਮੈਂਟ ਸ਼੍ਰੀ ਅਨੰਦਪੁਰ ਸਾਹਿਬ ਮਾਲਵਿੰਦਰ ਸਿੰਘ ਕੰਗ ਤੇ ਰੇਲਵੇ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਲਿਖਤੀ ਅਪੀਲ ਕੀਤੀ। ਫਿਰ ਬਿੱਟੂ ਤੇ ਕੰਗ ਨੇ ਵਿਦੇਸ਼ ਮੰਤਰੀ ਨੂੰ ਲਿਖਤੀ ਅਪੀਲ ਕੀਤੀ ਅਤੇ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਜਲਦੀ ਹੀ ਇਨਸਾਫ਼ ਦਿਵਾਇਆ ਜਾਵੇਗਾ।