ਵਰਲਡ ਯੂਨੀਵਰਸਿਟੀ ਦੇ ਫਿਜ਼ੀਓਥੈਰੇਪੀ ਵਿਭਾਗ ਦੀਆਂ ਸ਼ਾਨਦਾਰ ਪਲੇਸਮੈਂਟ ਪ੍ਰਾਪਤੀਆਂ
ਵਰਲਡ ਯੂਨੀਵਰਸਿਟੀ ਦੇ ਫਿਜ਼ੀਓਥੈਰੇਪੀ ਵਿਭਾਗ ਦੀਆਂ ਸ਼ਾਨਦਾਰ ਪਲੇਸਮੈਂਟ ਪ੍ਰਾਪਤੀਆਂ
Publish Date: Wed, 22 Apr 2026 05:13 PM (IST)
Updated Date: Wed, 22 Apr 2026 05:16 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫ਼ਤਹਿਗੜ੍ਹ ਸਾਹਿਬ : ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਫਿਜ਼ੀਓਥੈਰੇਪੀ ਵਿਭਾਗ ਦੇ ਸਾਬਕਾ ਵਿਦਿਆਰਥੀਆਂ ਨੇ ਸਰਕਾਰੀ ਖੇਤਰ ’ਚ ਅਹਿਮ ਅਹੁਦੇ ਪ੍ਰਾਪਤ ਕਰ ਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ। ਯੂਨੀਵਰਸਿਟੀ ਪ੍ਰਬੰਧਕਾਂ ਵੱਲੋਂ ਇਨ੍ਹਾਂ ਸ਼ਾਨਦਾਰ ਪਲੇਸਮੈਂਟ ਪ੍ਰਾਪਤੀਆਂ ਦਾ ਜਸ਼ਨ ਮਨਾਉਂਦਿਆਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ। ਵੇਰਵਿਆਂ ਅਨੁਸਾਰ 2019 ਬੈਚ ਦੀ ਡਾ. ਜਸਪ੍ਰੀਤ ਕੌਰ (ਪੀਟੀ) ਨੂੰ ਜ਼ਿਲ੍ਹਾ ਸਪੋਰਟਸ ਮੈਡੀਸਨ ਸੈਂਟਰ ਪਟਿਆਲਾ ਵਿਖੇ ਸਪੋਰਟਸ ਫਿਜ਼ੀਓਥੈਰੇਪਿਸਟ ਸਹਾਇਕ ਵਜੋਂ ਚੁਣਿਆ ਗਿਆ ਹੈ। ਇਸੇ ਤਰ੍ਹਾਂ 2015 ਬੈਚ ਦੇ ਡਾ. ਗੁਰਵਿੰਦਰ ਸਿੰਘ (ਪੀਟੀ) ਅਤੇ 2019 ਬੈਚ ਦੇ ਡਾ. ਬਿਕਰਮ ਸਿੰਘ ਮਾਨ (ਪੀਟੀ) ਨੇ ਪੰਜਾਬ ਸਪੋਰਟਸ ਮੈਡੀਕਲ ਕੇਡਰ ਵਿੱਚ ਸਪੋਰਟਸ ਫਿਜ਼ੀਓਥੈਰੇਪਿਸਟ ਦੇ ਅਹੁਦੇ ਹਾਸਲ ਕੀਤੇ ਹਨ। ਇਸ ਤੋਂ ਇਲਾਵਾ 2015 ਬੈਚ ਦੇ ਡਾ. ਨਵਜੋਤ ਸਿੰਘ (ਪੀਟੀ) ਨੂੰ ਜ਼ਿਲ੍ਹਾ ਸਪੋਰਟਸ ਮੈਡੀਸਨ ਸੈਂਟਰ ਫਾਜ਼ਿਲਕਾ ਵਿਖੇ ਨਿਯੁਕਤ ਕੀਤਾ ਗਿਆ ਹੈ। ਵਾਈਸ ਚਾਂਸਲਰ ਪ੍ਰੋ (ਡਾ.) ਪਰਿਤ ਪਾਲ ਸਿੰਘ ਅਤੇ ਡੀਨ ਅਕਾਦਮਿਕ ਅਫੇਅਰਜ਼ ਪ੍ਰੋ (ਡਾ) ਸੁਖਵਿੰਦਰ ਸਿੰਘ ਬਿਲਿੰਗ ਨੇ ਇਨ੍ਹਾਂ ਪ੍ਰਾਪਤੀਆਂ ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ। ਫਿਜ਼ੀਓਥੈਰੇਪੀ ਵਿਭਾਗ ਦੇ ਮੁਖੀ ਡਾ ਸੁਪ੍ਰੀਤ ਬਿੰਦਰਾ ਅਤੇ ਡੀਨ ਫੈਕਲਟੀ ਡਾ ਪੰਕਜਪ੍ਰੀਤ ਸਿੰਘ ਨੇ ਕਿਹਾ ਕਿ ਅਜਿਹੀਆਂ ਮੱਲਾਂ ਮੌਜੂਦਾ ਵਿਦਿਆਰਥੀਆਂ ਲਈ ਪ੍ਰੇਰਣਾ ਸਰੋਤ ਬਣਦੀਆਂ ਹਨ।