ਭਾਜਪਾ ਨੂੰ ਅਲਵਿਦਾ ਕਹਿ ਅਕਾਲੀ ਦਲ 'ਚ ਸ਼ਾਮਲ ਹੋਈਆਂ ਦੋ ਮਹਿਲਾ ਨੇਤਾ, ਪਾਰਟੀ ਹਾਈਕਮਾਂਡ ਨੇ ਕੀਤਾ ਨਿੱਘਾ ਸਵਾਗਤ
ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਮੰਡੀ ਗੋਬਿੰਦਗੜ੍ਹ ’ਚ ਭਾਰਤੀ ਜਨਤਾ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਪਾਰਟੀ ਦੀਆਂ ਦੋ ਸੀਨੀਅਰ ਮਹਿਲਾ ਆਗੂਆਂ ਮਨੋਜ ਰਾਣੀ ਅਤੇ ਸੁਸ਼ੀਲਾ ਦੇਵੀ ਨੇ ਭਾਜਪਾ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ ਲਿਆ। ਦੋਵਾਂ ਆਗੂਆਂ ਨੇ ਅਮਲੋਹ ਹਲਕੇ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ਹੇਠ ਵਾਰਡ ਨੰਬਰ 14 ’ਚ ਹੋਈ ਜਨ ਸਭਾ ਦੌਰਾਨ ਅਕਾਲੀ ਦਲ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ।
Publish Date: Fri, 22 May 2026 01:05 PM (IST)
Updated Date: Fri, 22 May 2026 01:07 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਮੰਡੀ ਗੋਬਿੰਦਗੜ੍ਹ ’ਚ ਭਾਰਤੀ ਜਨਤਾ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਪਾਰਟੀ ਦੀਆਂ ਦੋ ਸੀਨੀਅਰ ਮਹਿਲਾ ਆਗੂਆਂ ਮਨੋਜ ਰਾਣੀ ਅਤੇ ਸੁਸ਼ੀਲਾ ਦੇਵੀ ਨੇ ਭਾਜਪਾ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ ਲਿਆ। ਦੋਵਾਂ ਆਗੂਆਂ ਨੇ ਅਮਲੋਹ ਹਲਕੇ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ਹੇਠ ਵਾਰਡ ਨੰਬਰ 14 ’ਚ ਹੋਈ ਜਨ ਸਭਾ ਦੌਰਾਨ ਅਕਾਲੀ ਦਲ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ।
ਰਾਜੂ ਖੰਨਾ ਨੇ ਦੋਵਾਂ ਆਗੂਆਂ ਦਾ ਪਾਰਟੀ ’ਚ ਸਵਾਗਤ ਕਰਦਿਆਂ ਆਖਿਆ ਕਿ ਉਨ੍ਹਾਂ ਦੇ ਆਉਣ ਨਾਲ ਵਾਰਡ ਨੰਬਰ 14 ਅਤੇ 16 ’ਚ ਪਾਰਟੀ ਦੀ ਸਥਿਤੀ ਹੋਰ ਮਜ਼ਬੂਤ ਹੋਵੇਗੀ ਅਤੇ ਆਉਣ ਵਾਲੇ ਦਿਨਾਂ ’ਚ ਉਨ੍ਹਾਂ ਨੂੰ ਪਾਰਟੀ ਵਿੱਚ ਬਣਦਾ ਮਾਣ-ਸਨਮਾਨ ਤੇ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ।ਅਕਾਲੀ ਦਲ ’ਚ ਸ਼ਾਮਲ ਹੋਣ ਮਗਰੋਂ ਮਨੋਜ ਰਾਣੀ ਅਤੇ ਸੁਸ਼ੀਲਾ ਦੇਵੀ ਨੇ ਆਖਿਆ ਕਿ ਉਹ ਆਪਣੇ ਵਾਰਡਾਂ ’ਚ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੀਆਂ ਹਨ ਅਤੇ ਉਨ੍ਹਾਂ ਨੇ ਘਰ-ਘਰ ਜਾ ਕੇ ਚੋਣ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਹੈ।
ਇਸ ਮੌਕੇ ਜੋਗਿੰਦਰ ਸਿੰਘ ਮੈਣੀ, ਸ਼ਰਨਜੀਤ ਸਿੰਘ ਚਨਾਰਥਲ, ਜਤਿੰਦਰ ਸਿੰਘ ਧਾਲੀਵਾਲ, ਅਮਿਤ ਸਿੰਘ ਰਾਠੀ, ਕੁਲਵਿੰਦਰ ਸਿੰਘ ਧਾਲੀਵਾਲ, ਡਾ. ਅਰੁਜਨ ਸਿੰਘ, ਭਾਰਤ ਭੂਸ਼ਨ ਟੋਨੀ, ਭਿੰਦਰ ਸਿੰਘ ਮੰਡੀ, ਜਰਨੈਲ ਸਿੰਘ ਮਾਜਰੀ, ਬਲਵੀਰ ਸਿੰਘ ਸਿੱਧੂ, ਬਾਬਾ ਨਿਸ਼ਾਨ ਸਿੰਘ, ਅੰਮ੍ਰਿਤ ਪਾਲ ਹੈਪੀ, ਹਰਪਿੰਦਰ ਸਿੰਘ ਭੂਰਾ, ਜਗਜੀਵਨ ਸਿੰਘ ਉੱਭੀ, ਹਰਵਿੰਦਰ ਸਿੰਘ ਵਿੱਕੀ, ਪਰਮਦੀਪ ਸਿੰਘ, ਤਰਨਵੀਰ ਸਿੰਘ ਧਾਲੀਵਾਲ, ਮਨਵੀਰ ਸਿੰਘ, ਪਰਮਜੀਤ ਕੌਰ, ਮਨਰੀਤ ਕੌਰ, ਅਮਨਦੀਪ ਕੌਰ, ਰਮਨਦੀਪ ਕੌਰ, ਰਾਜੇਸ਼ ਕੁਮਾਰ ਸ਼ਾਹੀ, ਬੰਟੀ ਜੱਸੜਾ, ਸੁਖਦੇਵ ਸਿੰਘ ਅੱਤਲੀ, ਮਧੂਮੀਤ ਵਡੇਰਾ, ਗੁਰਕੀਰਤ ਸਿੰਘ ਪਨਾਗ ਅਤੇ ਗੁਰਵਿੰਦਰ ਸਿੰਘ ਸਲਾਣਾ ਸਮੇਤ ਵੱਡੀ ਗਿਣਤੀ ’ਚ ਵਰਕਰ ਤੇ ਆਗੂ ਮੌਜੂਦ ਸਨ।