ਵਰਲਡ ਯੂਨੀਵਰਸਿਟੀ ’ਚ ਅੰਗਰੇਜ਼ੀ ਸਾਹਿਤ ਦੀਆਂ ਦੋ ਕਿਤਾਬਾਂ ਲੋਕ ਅਰਪਣ
ਵਰਲਡ ਯੂਨੀਵਰਸਿਟੀ ਵਿਖੇ ਅੰਗਰੇਜ਼ੀ ਸਾਹਿਤ ਦੀਆਂ ਦੋ ਕਿਤਾਬਾਂ ਲੋਕ ਅਰਪਣ
Publish Date: Thu, 23 Apr 2026 05:55 PM (IST)
Updated Date: Thu, 23 Apr 2026 05:58 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਵੱਲੋਂ ਵਿਸ਼ਵ ਪੁਸਤਕ ਅਤੇ ਕਾਪੀਰਾਈਟ ਦਿਵਸ ਮੌਕੇ ਦੋ ਖੋਜ ਭਰਪੂਰ ਕਿਤਾਬਾਂ ਲੋਕ ਅਰਪਣ ਕੀਤੀਆਂ ਗਈਆਂ। ਵਾਈਸ ਚਾਂਸਲਰ ਪ੍ਰੋ. ਪਰਿਤਪਾਲ ਸਿੰਘ ਢਿੱਲੋਂ ਨੇ ਡਾ. ਅੰਕਦੀਪ ਕੌਰ ਅਟਵਾਲ, ਡਾ. ਬਲਜੀਤ ਕੌਰ ਅਤੇ ਜਸਪ੍ਰੀਤ ਕੌਰ ਵੱਲੋਂ ਸੰਪਾਦਿਤ ਪੁਸਤਕਾਂ ‘ਸ਼ੇਕਸਪੀਰੀਅਨ ਸੋਲਜ਼, ਟਵਿਟਰਿੰਗ ਟੰਗਜ਼’ ਅਤੇ ‘ਬਿਯੋਂਡ ਬਾਊਂਡਰੀਜ਼’ ਜਾਰੀ ਕੀਤੀਆਂ। ਇਸ ਮੌਕੇ ਪ੍ਰੋ. ਸੁਖਵਿੰਦਰ ਸਿੰਘ ਬਿਲਿੰਗ, ਡਾ. ਸਿਕੰਦਰ ਸਿੰਘ ਅਤੇ ਡਾ. ਹਰਦੇਵ ਸਿੰਘ ਵੀ ਮੌਜੂਦ ਸਨ। ਬੁਲਾਰਿਆਂ ਨੇ ਸਾਹਿਤਕ ਅਧਿਐਨ ਅਤੇ ਡਿਜ਼ਿਟਲ ਯੁੱਗ ਵਿੱਚ ਸ਼ੇਕਸਪੀਅਰ ਦੀ ਮਹੱਤਤਾ ਬਾਰੇ ਸੰਪਾਦਕਾਂ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਸਮਾਗਮ ਦੌਰਾਨ ਔਰਤਾਂ ਦੇ ਜੀਵਨ ਤੇ ਅਧਾਰਿਤ ਮੂਕ ਨਾਟਕ ਖੇਡਿਆ ਗਿਆ ਅਤੇ ਅਕਾਦਮਿਕ ਸੈਸ਼ਨ 2025-26 ਦੌਰਾਨ ਵੱਖ-ਵੱਖ ਸਰਗਰਮੀਆਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਸਨਮਾਨਿਤ ਹੋਣ ਵਾਲੇ ਵਿਦਿਆਰਥੀਆਂ ਵਿੱਚ ਦਿਸ਼ਾਂਤ ਕੌਰ, ਮਨੀਸ਼ਾ, ਅਮ੍ਰਿਤ ਕੌਰ, ਤਸਰੀਮ ਕੌਰ, ਨੀਤਿਕਾ ਸ਼ਰਮਾ, ਗੁਰਪ੍ਰੀਤ ਕੌਰ, ਸੁਖਦੀਪ ਕੌਰ, ਹਰਸ਼ਰਣ ਕੌਰ, ਅਮਨਦੀਪ ਸਿੰਘ, ਸਿਮਰਨਪ੍ਰੀਤ ਕੌਰ, ਸੀਰਤ ਕੌਰ, ਸਰਬਜੀਤ ਕੌਰ, ਮਨਜੋਤ ਕੌਰ ਅਤੇ ਗੁਰਵਿੰਦਰ ਸਿੰਘ ਸ਼ਾਮਲ ਸਨ। ਵਿਭਾਗ ਮੁਖੀ ਡਾ. ਅੰਕਦੀਪ ਕੌਰ ਅਟਵਾਲ ਅਤੇ ਡਾ. ਸਿਕੰਦਰ ਸਿੰਘ ਨੇ ਜੇਤੂਆਂ ਨੂੰ ਇਨਾਮ ਵੰਡੇ।