ਫ਼ਤਹਿਗੜ੍ਹ ਸਾਹਿਬ 'ਚ ਚੋਰਾਂ ਦਾ ਤਾਂਡਵ: 41.5 ਤੋਲੇ ਸੋਨਾ ਤੇ ਕੈਸ਼ ਲੈ ਕੇ ਫਰਾਰ, ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਮੁੱਦਈ ਨੇ ਪੁਲਿਸ ਨੂੰ ਦੱਸਿਆ ਕਿ ਬੀਤੀ 8 ਤੇ 9 ਜੂਨ ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਚੋਰਾਂ ਨੇ ਉਸਦੇ ਘਰ 'ਚੋਂ ਕਰੀਬ 39 ਤੋਲੇ ਸੋਨੇ ਦੇ ਗਹਿਣੇ ਤੇ 5000/- ਰੁਪਏ ਦੀ ਨਗਦੀ ਅਤੇ ਪਿੰਡ ਦੇ ਹੀ ਬਲਜਿੰਦਰ ਸਿੰਘ ਪੁੱਤਰ ਦਿਆਲ ਸਿੰਘ ਦੇ ਘਰ ਵਿੱਚੋਂ ਕਰੀਬ ਢਾਈ ਤੋਲੇ ਸੋਨੇ ਦੇ ਗਹਿਣੇ ਅਤੇ ਕੁੱਝ ਨਗਦੀ ਚੋਰੀ ਕੀਤੀ ਹੈ। ਇਸ ਮਾਮਲੇ ਵਿਚ ਚੋਰਾਂ ਦੀ ਤਲਾਸ਼ ਦੀ ਦੀ ਜਿੰਮੇਵਾਰੀ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਨੂੰ ਦਿੱਤੀ ਗਈ ਹੈ।
Publish Date: Wed, 10 Jun 2026 02:33 PM (IST)
Updated Date: Wed, 10 Jun 2026 02:35 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਫ਼ਤਹਿਗੜ੍ਹ ਸਾਹਿਬ : ਪੁਲਿਸ ਥਾਣਾ ਮੂਲੇਪੁੁਰ ਅਧੀਨ ਪੈਂਦੇ ਪਿੰਡ ਰਜਿੰਦਰ ਨਗਰ ਵਿਖੇ ਅਣਪਛਾਤੇ ਬੇਖੌਫ ਚੋਰਾਂ ਵਲੋਂ ਇਕ ਰਾਤ 'ਚ ਦੋ ਵਾਰਦਾਤਾਂ ਨੂੂੰ ਅੰਜਾਮ ਦਿੰਦੇ ਹੋਏ ਕਰੀਬ 60 ਲੱਖ ਸੋਨੇ ਦੇ ਗਹਿਣਿਆਂ ਦੇ ਨਾਲ-ਨਾਲ ਨਕਦ ਰਾਸ਼ੀ 'ਤੇ ਵੀ ਹੱਥ ਸਾਫ ਕੀਤੇ ਜਾਣ ਦਾ ਸਮਾਚਾਰ ਹੈ। ਪੁਲਿਸ ਨੇ ਬਲਵਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਰਜਿੰਦਰ ਨਗਰ ਦੀ ਸ਼ਿਕਾਇਤ ਤੇ ਅਣਪਛਾਤੇ ਚੋਰਾਂ ਖ਼ਿਲਾਫ ਕੇਸ ਦਰਜ ਕਰਕੇ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਹੈ। ਮੁੱਦਈ ਨੇ ਪੁਲਿਸ ਨੂੰ ਦੱਸਿਆ ਕਿ ਬੀਤੀ 8 ਤੇ 9 ਜੂਨ ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਚੋਰਾਂ ਨੇ ਉਸਦੇ ਘਰ 'ਚੋਂ ਕਰੀਬ 39 ਤੋਲੇ ਸੋਨੇ ਦੇ ਗਹਿਣੇ ਤੇ 5000/- ਰੁਪਏ ਦੀ ਨਗਦੀ ਅਤੇ ਪਿੰਡ ਦੇ ਹੀ ਬਲਜਿੰਦਰ ਸਿੰਘ ਪੁੱਤਰ ਦਿਆਲ ਸਿੰਘ ਦੇ ਘਰ ਵਿੱਚੋਂ ਕਰੀਬ ਢਾਈ ਤੋਲੇ ਸੋਨੇ ਦੇ ਗਹਿਣੇ ਅਤੇ ਕੁੱਝ ਨਗਦੀ ਚੋਰੀ ਕੀਤੀ ਹੈ। ਇਸ ਮਾਮਲੇ ਵਿਚ ਚੋਰਾਂ ਦੀ ਤਲਾਸ਼ ਦੀ ਦੀ ਜਿੰਮੇਵਾਰੀ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਨੂੰ ਦਿੱਤੀ ਗਈ ਹੈ।