ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ’ਚ ਕਰਾਇਆ ਵਿਸ਼ੇਸ਼ ਲੈਕਚਰ
ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਸਵੀਪ ਵੱਲੋਂ ਵਿਸ਼ੇਸ਼ ਲੈਕਚਰ
Publish Date: Thu, 18 Sep 2025 05:05 PM (IST)
Updated Date: Thu, 18 Sep 2025 05:05 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਕਾਲਜ ਪ੍ਰਿੰਸੀਪਲ ਡਾ. ਵਨੀਤਾ ਗਰਗ ਦੀ ਅਗਵਾਈ ਹੇਠ ਸਵੀਪ ਵੱਲੋਂ ਵਿਸ਼ੇਸ਼ ਲੈਕਚਰ ਦਾ ਪ੍ਰਬੰਧ ਕੀਤਾ ਗਿਆ। ਸਮਾਜਿਕ ਵਿਗਿਆਨ ਵਿਸ਼ੇ ਦੇ ਡਾ. ਗੀਤ ਲਾਂਬਾ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਦਸਿਆ ਕਿ ਸਵੀਪ ਦੀ ਸ਼ੁਰੂਆਤ ਸਾਲ 2009 ਵਿਚ ਹੋਈ ਅਤੇ ਇਸਦਾ ਮੁੱਖ ਨਿਸ਼ਾਨਾ ਹਰੇਕ ਭਾਰਤੀ ਨਾਗਰਿਕ ਨੂੰ ਵੋਟਰ ਵਜੋਂ ਰਜਿਸਟਰਡ ਕਰਨਾ ਅਤੇ ਨੈਤਿਕ ਢੰਗ ਨਾਲ਼ ਆਪਣੀ ਵੋਟ ਪਾਉਣ ਲਈ ਹਰ ਨਾਗਰਿਕ ਨੂੰ ਜਾਗਰੂਕ ਕਰਨਾ ਅਤੇ ਸਮਰੱਥ ਬਣਾਉਣਾ ਹੈ। ਚੋਣਾਂ ਇੱਕ ਅਜਿਹਾ ਸਾਧਨ ਹਨ ਜਿਸ ਦੁਆਰਾ ਕਿਸੇ ਰਾਸ਼ਟਰ ਦੀ ਸੱਤਾ ਨੂੰ ਬੜੇ ਹੀ ਸੌਖੇ ਢੰਗ ਨਾਲ਼ ਇਕ ਹੱਥ ਤੋਂ ਦੂਜੇ ਹੱਥ ਦਿੱਤਾ ਜਾ ਸਕਦਾ ਹੈ। ਭਾਰਤ ਜੋ ਕਿ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰ ਦੇਸ਼ ਹੈ, ਦੇ ਲਈ ਸਵੀਪ ਬਿਹਤਰ ਨੀਤੀ ਨਿਰਮਾਣ ਵਿੱਚ ਅਹਿਮ ਭੂਮਿਕਾ ਨਿਭਾ ਸਕਦਾ ਹੈ। ਇਸ ਮੌਕੇ ਸਵੀਪ ਟੀਮ ਦੇ ਡਾ. ਗੀਤ ਲਾਂਬਾ, ਡਾ. ਬਲਬਹਾਦਰ ਸਿੰਘ, ਡਾ. ਸਤਵਿੰਦਰ ਕੌਰ, ਮੈਡਮ ਗੀਤਾ ਸੈਣੀ, ਡਾ. ਬਲਜਿੰਦਰ ਸਿੰਘ, ਡਾ. ਜਸਵੀਰ ਕੌਰ, ਮੈਡਮ ਮਨਦੀਪ ਕੌਰ ਹਾਜ਼ਰ ਸਨ।