ਵਾਟਰ ਸਪਲਾਈ ਮਹਿਕਮੇ ਵੱਲੋਂ ਪੁੱਟੀਆਂ ਸੜਕਾਂ ਦੇ ਟੋਏ ਸਮਾਜ ਸੇਵੀ ਨੇ ਭਰਵਾਏ
ਵਾਟਰ ਸਪਲਾਈ ਮਹਿਕਮੇ ਵੱਲੋਂ ਪੁੱਟੀਆਂ ਸੜਕਾਂ ਦੇ ਟੋਏ ਸਮਾਜ ਸੇਵੀ ਨੇ ਭਰਵਾਏ
Publish Date: Sat, 16 May 2026 05:56 PM (IST)
Updated Date: Sat, 16 May 2026 05:57 PM (IST)
ਗਰਗ, ਪੰਜਾਬੀ ਜਾਗਰਣ, ਅਮਲੋਹ : ਅਮਲੋਹ ਸ਼ਹਿਰ ਵਿਚ ਕੁੱਝ ਮਹੀਨੇ ਪਹਿਲਾਂ ਵਾਟਰ ਸਪਲਾਈ ਮਹਿਕਮੇ ਵੱਲੋਂ ਸ਼ਹਿਰ ਵਿਚ ਵਾਟਰ ਸਪਲਾਈ ਦੀਆਂ ਪਾਈਪਾਂ ਪਾਈਆਂ ਗਈਆਂ ਸਨ, ਜਿਸ ਨੂੰ ਲੈ ਕੇ ਵਾਟਰ ਸਪਲਾਈ ਮਹਿਕਮੇ ਵੱਲੋਂ ਮੁੱਖ ਸੜਕਾਂ ਵੀ ਪੁੱਟ ਦਿੱਤੀਆਂ ਗਈਆਂ ਸਨ ਜਿਨ੍ਹਾਂ ਦੀ ਮੁੜ ਕੇ ਮੁਰੰਮਤ ਨਹੀਂ ਕਰਵਾਈ ਗਈ। ਸਥਾਨਕ ਮੰਡੀ ਰੋਡ ’ਤੇ ਐੱਚਡੀਐੱਫਸੀ ਬੈਂਕ ਦੇ ਸਾਹਮਣੇ ਅਤੇ ਨਾਭਾ ਰੋਡ ’ਤੇ ਮੇਨ ਸੜਕ ਨੂੰ ਪੁੱਟ ਕੇ ਪਾਈਪ ਲਾਈਨ ਪਾਈ ਗਈ ਸੀ। ਕਈ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਕਿਸੇ ਵਿਭਾਗ ਵੱਲੋਂ ਇਹ ਸੜਕ ਠੀਕ ਨਹੀਂ ਕੀਤੀ ਗਈ ਸੀ ਸਥਾਨਕ ਲੋਕਾਂ ਵੱਲੋਂ ਨਗਰ ਕੌਂਸਲ, ਵਾਟਰ ਸਪਲਾਈ, ਪੀਡਬਲਉਡੀ ਵਿਭਾਗ ਦੇ ਸਾਰੇ ਅਧਿਕਾਰੀਆਂ ਨੂੰ ਲਿਖਿਆ ਗਿਆ ਪਰ ਕਿਸੇ ਵੱਲੋਂ ਵੀ ਇਹ ਮੁਰੰਮਤ ਨਹੀਂ ਕਰਵਾਈ ਗਈ ਅੱਜ ਸਮਾਜ ਸੇਵੀ ਜਸਵੰਤ ਸਿੰਘ ਗੋਲਡ ਵੱਲੋਂ ਆਪਣੇ ਖ਼ਰਚੇ ’ਤੇ ਇਨ੍ਹਾਂ ਟੋਇਆਂ ਦੀ ਮੁਰੰਮਤ ਕੀਤੀ ਗਈ। ਜਸਵੰਤ ਸਿੰਘ ਵੱਲੋਂ ਕੀਤੇ ਇਸ ਕਾਰਜ ਦੀ ਸਾਰੇ ਇਲਾਕੇ ਵਿਚ ਪ੍ਰਸ਼ੰਸਾ ਕੀਤੀ ਜਾ ਰਹੀ ਹੈ।