ਐਫਸੀਆਈ ਗੁਦਾਮਾਂ ’ਚ ਜਗ੍ਹਾ ਨਾ ਹੋਣ ਕਾਰਨ ਸ਼ੈਲਰ ਮਾਲਕ ਪ੍ਰੇਸ਼ਾਨ : ਰਾਕੇਸ਼ ਗਰਗ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਮਲੋਹ : ਅਮਲੋਹ ਦੇ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਰਕੇਸ਼ ਕੁਮਾਰ ਗਰਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਐੱਫਸੀਆਈ ਦੇ ਪੰਜਾਬ ਦੇ ਗੁਦਾਮ ਨੱਕੋ ਨੱਕ ਭਰੇ ਹੋਣ ਕਾਰਨ ਸ਼ੈਲਰ ਮਾਲਕਾਂ ਦਾ 2025-26 ਦਾ ਮਿਲਿੰਗ ਦਾ ਚਾਵਲ ਐੱਫਸੀਆਈ ਦੇ ਗੁਦਾਮਾਂ ਵਿਚ ਜਗ੍ਹਾ ਨਾ ਹੋਣ ਕਰਕੇ ਹਾਲੇ ਤੱਕ ਪੰਜਾਬ ਵਿਚ 65 ਫ਼ੀਸਦੀ ਚਾਵਲਾ ਦਾ ਹੀ ਐੱਫਸੀਆਈ ਨੂੰ ਭੁਗਤਨ ਹੋਇਆ ਹੈ। ਮੌਜੂਦਾ ਹਾਲਾਤ ਇਹ ਹਨ ਕਿ ਭਾਰਤ ਸਰਕਾਰ ਨੇ ਪੁਰਾਣੇ 2023-24 ਦਾ ਚਾਵਲ ਕੱਢਣ ਲਈ ਸਖਤ ਆਦੇਸ਼ ਦਿੱਤੇ ਹੋਏ ਹਨ ਸਾਲ 2023-24 ਦੇ ਅੱਜ ਦੀ ਰਿਪੋਟ ਮੁਤਾਬਕ 22 ਲੱਖ 31 ਹਜ਼ਾਰ 215 ਲੱਖ ਟਨ ਚਾਵਲ ਇੱਕਲੇ ਪੰਜਾਬ ਵਿਚ ਪਿਆ ਹੈ ਅਤੇ ਉਸ ਤੋ ਬਾਅਦ 71 ਲੱਖ 16 ਹਜ਼ਾਰ 149 ਲੱਖ ਟਨ ਚਾਵਲ 2024- 25 ਦਾ ਗੁਦਾਮਾ ਵਿਚ ਪਿਆ ਹੈ। ਇਸ ਤੋ ਇਲਾਵਾ 75 ਲੱਖ ਟਨ ਚਾਵਲ ਮੌਜੂਦਾ ਸਾਲ 2025-26 ਦਾ ਚਾਵਲ ਭੁਗਤਾਣ ਕਰਨ ਲਈ 700 ਦੇ ਲੱਗਭੱਗ ਚਾਵਲਾ ਦੇ ਰੇਲਵੇ ਦੇ ਰੈਕ ਦੀ ਲੋੜ ਹੈ। ਰਾਕੇਸ਼ ਕੁਮਾਰ ਗਰਗ ਨੇ ਕਿਹਾ ਕਿ ਸ਼ੈਲਰ ਮਾਲਕ ਬਹੁਤ ਹੀ ਗੰਭੀਰ ਸਮੱਸਿਆ ਵਿਚ ਫਸ ਗਏ ਹਨ। ਇਸ ਸਾਲ ਚਾਵਲਾ ਦਾ ਭੁਗਤਾਣ ਬਹੁਤ ਹੀ ਮੁਸ਼ਕਿਲ ਨਾਲ ਹੋਵੇਗਾ ਲੇਵਰ ਦਾ ਰੇਟ ਲੱਗਭੱਗ ਤਿੰਨ ਗੁਣਾ ਵਾਧਾ ਹੋ ਗਿਆ ਹੈ। ਚਾਵਲਾ ਵਿਚ ਨਮੀ ਦੀ ਮਾਤਰਾਂ 11 ਫ਼ੀਸਦੀ ਰਹਿ ਗਈ ਹੈ। ਹਰੇਕ 40 ਗੱਡੀਆ ਤੱਕ ਦਾ ਕੰਮ ਕਰਨ ਵਾਲੇ ਚਾਵਲ ਮਿਲ ਨੂੰ ਸਰਕਾਰ ਨੂੰ ਇਸ ਭਿਆਨਕ ਗਰਮੀ ਨਾਲ ਘੱਟੇ ਚਾਵਲ ਤਕਰੀਬਨ ਘੱਟੋ ਘੱਟ ਹਰੇਕ ਸ਼ੈਲਰ ਨੂੰ 20. ਲੱਖ ਰੂਪੈ ਖ਼ਰਚ ਕਰ ਕੇ ਹਰ ਹਾਲਤ ਵਿਚ ਪੂਰੇ ਕਰਨੇ ਜਿਨ੍ਹਾਂ ਕੌਲ ਜ਼ਿਆਦਾ ਕੰਮ ਹੈ ਉਨ੍ਹਾਂ ਨੂੰ ਜ਼ਿਆਦਾ ਰਾਸ਼ੀ ਖ਼ਰਚ ਕਰਨੀ ਪਵੇਗੀ। ਨਵੇ ਆਉਣ ਵਾਲੇ ਸ਼ੀਜਨ ਵਿਚ ਸਰਕਾਰ ਕੌਲ ਗੁਦਾਮਾਂ ਵਿਚ ਜਗ੍ਹਾ ਦਾ ਇੰਤਜ਼ਾਮ ਬਿਲਕੁਲ ਜੀਰੋ ਹੈ। ਕਿਸਾਨਾਂ ਵੱਲੋਂ ਵੱਡੀ ਸੰਖਿਆ ’ਚ ਹਾਈਬ੍ਰਿਡ ਝੋਨੇ ਦੀ ਲਵਾਈ ਸ਼ੁਰੂ ਕਰ ਦਿੱਤੀ ਹੈ ਸਰਕਾਰ ਜੋ ਹਾਈਬ੍ਰਿਡ ਝੋਨੇ ਦੀ ਚਾਵਲਾ ਦਾ ਨਿਕਾਲ 60 ਕਿੱਲੋ ਹੈ ਟੁੱਕੜਾ 35 ਫ਼ੀਸਦੀ ਤੋਂ 40 ਫ਼ੀਸਦੀ ਹੈ ਉਸ ਤੇ ਸ਼ੈਲਰ ਮਾਲਕਾਂ ਨੂੰ ਕਿਸੇ ਕਿਸਮ ਦੀ ਰਾਹਤ ਨਹੀਂ ਮਿਲਣ ਨਹੀਂ ਹੈ। ਰਾਕੇਸ਼ ਕੁਮਾਰ ਗਰਗ ਨੇ ਕਿਹਾ ਹਾਈਬ੍ਰਿਡ ਝੋਨੇ ਤੋ ਤਿਆਰ ਹੋਣ ਵਾਲੇ ਚਾਵਲ ਦੀ ਸਪੈਸੀਫਿਕੇਸ਼ਨ ਵਿਚ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਤਰੁੰਤ ਰਾਹਤ ਦੇ ਕੇ ਬਦਲ ਕੀਤਾ ਜਾਵੇ ਅਤੇ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਇਸ ਚਾਵਲ ਦਾ ਐਕਸਪੋਰਟ ਤੁਰੰਤ ਕੀਤਾ ਜਾਵੇ ਨਹੀਂ ਤਾਂ ਹਾਲਾਤ ਇੰਨੇ ਗੰਭੀਰ ਹੋ ਜਾਣਗੇ ਕਿ ਆਉਣ ਵਾਲੇ 2026-27 ਝੋਨੇ ਦੇ ਸੀਜਨ ਵਿਚ ਸ਼ੈਲਰ ਮਾਲਕ ਐਫਸੀਆਈ ਦੇ ਗੁਦਾਮਾਂ ਵਿਚ ਚਾਵਲ ਲਗਾਉਣ ਲਈ ਜਗ੍ਹਾ ਨਾ ਹੋਣ ਕਾਰਨ ਆਪਣੇ ਸ਼ੈਲਰ ਵਿਚ ਝੋਨੇ ਦਾ ਮਿਲਿੰਗ ਕਰਨ ਤੋ ਅਸਮਰੱਥ ਹੋ ਜਾਣਗੇ ਜਿਸ ਨਾਲ ਸਿੱਧੇ ਤੌਰ ’ਤੇ ਸ਼ੈਲਰ ਬੰਦ ਹੋ ਜਾਣਗੇ ਜਿਸ ਨਾਲ ਪੰਜਾਬ ਦਾ ਆੜ੍ਹਤੀ ਅਤੇ ਪੰਜਾਬ ਦਾ ਕਿਸਾਨ ਵੀ ਬੁਰੀ ਤਰ੍ਹਾਂ ਨਾਲ ਆਰਥਿਕ ਪੱਖ ਤੋ ਪ੍ਰਭਾਵਿਤ ਹੋਵੇਗਾ। ਪੰਜਾਬ ਵਿਚ ਝੋਨਾ ਦਾ ਮੰਡੀਆ ’ਚੋਂ ਚੁੱਕਿਆ ਨਾ ਜਾਣ ਕਰਕੇ ਪੰਜਾਬ ਦੇ ਹਲਾਤ ਬਹੁਤ ਜ਼ਿਆਦਾ ਗੰਭੀਰ ਹੋ ਜਾਣਗੇ ਲਾਅ ਅਤੇ ਆਰਡ ਦੀ ਸਥਿੱਤੀ ਵੀ ਵਿਗੜ੍ਹਨ ਦੀ ਸੰਭਾਵਨਾ ਹੈ। ਇਸ ਲਈ ਹੁਣੇ ਤੋ ਪੰਜਾਬ ਦੀਆ ਕਿਸਾਨ ਯੂਨੀਅਨਾ ਨੂੰ ਆਉਣ ਵਾਲੇ 2026-27 ਦੇ ਝੋਨੇ ਨੂੰ ਚੁੱਕਣ ਲਈ ਖ਼ਰੀਦਣ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨਾਲ ਤਰੁੰਤ ਰਾਬਤਾ ਕਾਇਮ ਕਰਕੇ ਇਸ ਪੁਰਾਣੇ ਚਾਵਲ ਦਾ ਨਿਪਾਟਰਾ ਕਰਵਾਉਣਾ ਚਾਹੀਦਾ ਹੈ।