ਸੰਤ ਹਰਨਾਮ ਸਿੰਘ ਸਕੂਲ ਨੇ ਨਰਸਿੰਗ ਦਿਵਸ ਮਨਾਇਆ
ਸੰਤ ਹਰਨਾਮ ਸਿੰਘ ਸਕੂਲ ਨੇ ਨਰਸਿੰਗ ਦਿਵਸ ਮਨਾਇਆ
Publish Date: Tue, 12 May 2026 06:02 PM (IST)
Updated Date: Tue, 12 May 2026 06:03 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਸੰਤ ਹਰਨਾਮ ਸਿੰਘ ਪਬਲਿਕ ਸਕੂਲ ਬਸੀ ਪਠਾਣਾਂ ਵੱਲੋਂ ਆਰਤੀ ਸ਼ਰਮਾ ਦੀ ਦੇਖਰੇਖ ਹੇਠ ਕੌਮਾਂਤਰੀ ਨਰਸ ਦਿਵਸ ਮਨਾਇਆ ਗਿਆ। ਇਸ ਦੌਰਾਨ ਸਿਵਲ ਹਸਪਤਾਲ ਪੁੱਜੇ ਵਿਦਿਆਰਥੀਆਂ ਨੇ ਨਰਸਿੰਗ ਸਟਾਫ ਦੀ ਅਣਥੱਕ ਸਮਰਪਣ, ਹਮਦਰਦੀ ਤੇ ਅਨਮੋਲ ਸੇਵਾ ਨੂੰ ਸਲਾਮ ਕਰਦੇ ਹੋਏ ਧੰਨਵਾਦ ਵਜੋਂ ਕਾਰਡ ਤੇ ਤੋਹਫੇ ਭੇਟ ਕੀਤੇ। ਵਿਦਿਆਰਥੀ ਨਰਸਿੰਗ ਸਟਾਫ ਨੂੰ ਮਿਲਕੇ ਬਹੁਤ ਉਤਸ਼ਾਹਿਤ ਦਿਖਾਈ ਦੇ ਰਹੇ ਸਨ। ਇਸ ਤੋਂ ਪਹਿਲਾਂ ਸਕੂਲ ਇੰਚਾਰਜ ਮਹਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਇਹ ਦਿਵਸ ਆਧੁਨਿਕ ਨਰਸਿੰਗ ਦੀ ਸੰਸਥਾਪਕ ਫਲੋਰੈਂਸ ਨਾਈਟਿੰਗੇਲ ਦੇ ਜਨਮ ਦਿਨ ਅਤੇ ਸਿਹਤ ਸੰਭਾਲ ਵਿਚ ਨਰਸਾਂ ਦੇ ਅਨਮੋਲ ਯੋਗਦਾਨ ਨੂੰ ਸਨਮਾਨਿਤ ਕਰਨ ਲਈ ਹਰ ਸਾਲ ਮਨਾਇਆ ਜਾਂਦਾ ਹੈ। ਇਸ ਮੌਕੇ ਐੱਸਐੱਮਓ ਡਾ. ਅਮਿਤਾ ਅਰੋੜਾ ਨੇ ਆਪਣੇ ਸਮੂਹ ਨਰਸਿੰਗ ਸਟਾਫ ਵੱਲੋਂ ਸਕੂਲ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ ਨਰਸਿੰਗ ਸਟਾਫ ਵੱਲੋਂ ਜਸਪ੍ਰੀਤ ਕੌਰ, ਸੁਨੀਤਾ, ਅਮਨਦੀਪ ਕੌਰ, ਕੁਲਵੀਰ ਕੌਰ ਅਤੇ ਕੁਲਦੀਪ ਕੌਰ ਮੌਜੂਦ ਸਨ।