ਸਫ਼ਾਈ ਮਜ਼ਦੂਰ ਤੇ ਕਰਮਚਾਰੀ ਯੂਨੀਅਨ ਵੱਲੋਂ ਅਣਮਿੱਥੇ ਸਮੇਂ ਦੀ ਹੜਤਾਲ ਸ਼ੁਰੂ
ਸਫ਼ਾਈ ਮਜ਼ਦੂਰ ਤੇ ਕਰਮਚਾਰੀ ਯੂਨੀਅਨ ਵਲੋਂ ਅਣਮਿੱਥੇ ਸਮੇਂ ਹੜਤਾਲ
Publish Date: Wed, 06 May 2026 06:24 PM (IST)
Updated Date: Wed, 06 May 2026 06:26 PM (IST)

ਮੁਕੇਸ਼ ਘਈ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਨਗਰ ਕੌਂਸਲ ਸਫਾਈ ਮਜ਼ਦੂਰ ਐਂਡ ਕਰਮਚਾਰੀ ਯੂਨੀਅਨ ਮੰਡੀ ਗੋਬਿੰਦਗੜ੍ਹ ਵੱਲੋਂ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ’ਤੇ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਸੂਬਾ ਪੱਧਰੀ ਕੰਮ ਛੋੜ ਹੜਤਾਲ ਕੀਤੀ ਗਈ। ਇਸ ਦੌਰਾਨ ਨਗਰ ਕੌਂਸਲ ਗੇਟ ਮੂਹਰੇ ਰੋਸ ਧਰਨਾ ਵੀ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਪ੍ਰਧਾਨ ਰਜਿੰਦਰ ਗਾਗਟ ਅਤੇ ਚੈਅਰਮੈਨ ਪਵਨ ਕੁਮਾਰ ਪੰਮੀ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਅਣਦੇਖੀ ਕਾਰਨ ਅੱਜ ਸੁੱਬਾ ਭਰ ਦੀਆਂ ਸਾਰੀਆਂ ਜਥੇਬੰਦੀਆਂ ਸੜਕਾਂ ਉਤਰ ਗਿਆ ਹਨ, ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਮੰਗਾਂ ਪੂਰੀਆਂ ਨਹੀਂ ਕਰਦੀਆਂ ਉਦੋਂ ਤੱਕ ਇਹ ਹੜਤਾਲ ਜਾਰੀ ਰਹੇਗੀ। ਬੁਲਾਰਿਆਂ ਨੇ ਕਿਹਾ ਕਿ ਸਰਕਾਰ ਵੱਲੋਂ ਪਿਛਲੇ ਚਾਰ ਸਾਲਾਂ ਵਿਚ ਯੂਨੀਅਨਾਂ ਨਾਲ ਮੀਟਿੰਗਾਂ ਤਾਂ ਕੀਤੀਆਂ ਪਰ ਮੰਗਾਂ ਦਾ ਕੋਈ ਹੱਲ ਨਹੀਂ ਕੀਤਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਐਕਸ਼ਨ ਕਮੇਟੀ ਮੁਤਾਬਿਕ ਮੰਗਾਂ ਜਿਨ੍ਹਾਂ ਵਿਚ ਕੱਚੇ ਮੁਲਾਜਮਾਂ ਨੂੰ ਪੱਕਾ ਕਰਨਾ, ਬਰਾਬਰ ਕੰਮ ਬਰਾਬਰ ਤਨਖਾਹ, ਪੁਰਾਣੀ ਪੇਸ਼ਵੀ ਪੈਨਸ਼ਨ ਬਹਾਲ ਕਰਨਾ ਆਦਿ ਮੰਗਾਂ ਦਾ ਨਿਪਟਾਰਾ ਜਲਦ ਤੋਂ ਜਲਦ ਨਾ ਕੀਤਾ ਗਿਆ ਇਹ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਤੇ ਮੀਤ ਪ੍ਰਧਾਨ ਸੰਦੀਪ ਕੁਮਾਰ, ਅਕਾਸ਼ ਸੈਕਟਰੀ, ਸੋਮਪਾਲ, ਰਜੇਸ਼਼ ਕੁਮਾਰ ਪ੍ਰਧਾਨ, ਸੁਰਿੰਦਰ ਕੁਮਾਰ ਚੇਅਰਮੈਨ, ਜੋਬਿੰਦਰ ਪਾਲ ਵਾਈਸ ਪ੍ਰਧਾਨ, ਸੰਜੀਵ ਕੁਮਾਰ ਪ੍ਰਧਾਨ, ਹਰਦੀਪ ਬਾਈਸ ਪ੍ਰਧਾਨ, ਅਨਿਲ ਕੁਮਾਰ ਚੇਅਰਮੈਨ, ਵਿਨੋਦ ਕੁਮਾਰ, ਮਾਨੂੰ, ਜੱਗੂ, ਸਨੀ ਕੁਮਾਰ, ਸਨੀ, ਅਜੇ ਮੇਟ, ਸੋਮਨਾਥ ਮੇਟ ਵੀ ਸ਼ਾਮਲ ਸਨ।