ਤਰੱਕੀ ਦਿਵਾਉਣ ਦੇ ਨਾਂ 'ਤੇ ਰੇਲਵੇ ਅਧਿਕਾਰੀ ਨਾਲ 9 ਲੱਖ ਦੀ ਠੱਗੀ, ਦੋ ਨਾਮਜ਼ਦ
ਤਰੱਕੀ ਦਿਵਾਉਣ ਦੇ ਨਾਂ 'ਤੇ ਰੇਲਵੇ ਅਧਿਕਾਰੀ ਨਾਲ 9 ਲੱਖ ਦੀ ਠੱਗੀ, ਦੋ ਨਾਮਜ਼ਦ
Publish Date: Wed, 22 Apr 2026 07:06 PM (IST)
Updated Date: Wed, 22 Apr 2026 07:10 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਨੌਕਰੀ ’ਚ ਤਰੱਕੀ ਦਿਵਾਉਣ ਦਾ ਲਾਲਚ ਦੇ ਕੇ ਇਕ ਰੇਲਵੇ ਅਧਿਕਾਰੀ ਨਾਲ ਕਥਿਤ ਤੌਰ ’ਤੇ 9 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਅਧਿਕਾਰੀ ਸੰਤੋਸ਼ ਕੁਮਾਰ ਵੱਲੋਂ ਅਕਤੂਬਰ 2025 ਵਿਚ ਦਿੱਤੀ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਅਭਿਸ਼ੇਕ ਮਲਹੋਤਰਾ ਵਾਸੀ ਬਸੀ ਪਠਾਣਾਂ ਤੇ ਸੰਜੇ ਵਾਸੀ ਮੰਡੀ ਗੋਬਿੰਦਗੜ੍ਹ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੀੜਤ ਅਨੁਸਾਰ ਮੁਲਜ਼ਮਾਂ ਨੇ ਉਸ ਨੂੰ ਤਰੱਕੀ ਦਾ ਝਾਂਸਾ ਦੇ ਕੇ ਇਹ ਰਕਮ ਹੜੱਪ ਲਈ। ਪੁਲਿਸ ਨੇ ਕੇਸ ਦਰਜ ਕਰਕੇ ਅਗਲੀ ਜਾਂਚ ਸਿਟੀ ਪੁਲਿਸ ਚੌਕੀ ਇੰਚਾਰਜ ਸਹਾਇਕ ਥਾਣੇਦਾਰ ਬਲਕਾਰ ਸਿੰਘ ਨੂੰ ਸੌਂਪ ਦਿੱਤੀ ਹੈ।