ਭਲਕੇ ਪ੍ਰਭਾਵਿਤ ਰਹੇਗੀ ਬਿਜਲੀ ਸਪਲਾਈ
ਭਲਕੇ ਪ੍ਰਭਾਵਿਤ ਰਹੇਗੀ ਬਿਜਲੀ ਸਪਲਾਈ
Publish Date: Sat, 25 Apr 2026 06:34 PM (IST)
Updated Date: Sat, 25 Apr 2026 06:37 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਪਾਵਰਕਾਮ ਦਫ਼ਤਰ ਸ਼ਹਿਰੀ ਬਸੀ ਪਠਾਣਾਂ ਦੇ ਉਪ ਮੰਡਲ ਅਫ਼ਸਰ ਇੰਜ. ਗੁਰਤੇਜ ਸਿੰਘ ਨੇ ਦੱਸਿਆ ਕਿ 27 ਅਪ੍ਰੈਲ ਨੂੰ 220 ਕੇਵੀ ਸਬ-ਸਟੇਸ਼ਨ ਬਸੀ ਪਠਾਣਾਂ ਦੀ 66 ਕੇਵੀ ਬੱਸ-ਬਾਰ 1 ਦੀ ਜ਼ਰੂਰੀ ਮੁਰੰਮਤ ਕੀਤੀ ਜਾਣੀ ਹੈ। ਇਸ ਕਾਰਨ 220 ਕੇਵੀ ਸਬ-ਸਟੇਸ਼ਨ ਤੋਂ ਚੱਲਦੇ 11 ਕੇਵੀ ਸਿਟੀ ਬਸੀ ਪਠਾਣਾਂ, ਨਾਨਕ ਦਰਬਾਰ, ਮਹੱਦੀਆਂ, ਤਲਾਣੀਆ ਅਤੇ ਫਿਰੋਜ਼ਪੁਰ ਫੀਡਰਾਂ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਪ੍ਰਭਾਵਿਤ ਰਹੇਗੀ।