ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਪੋਲਿੰਗ ਪਾਰਟੀਆਂ ਰਵਾਨਾ
ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਪੋਲਿੰਗ ਪਾਰਟੀਆਂ ਰਵਾਨਾ
Publish Date: Sat, 13 Dec 2025 06:40 PM (IST)
Updated Date: Sun, 14 Dec 2025 04:10 AM (IST)

ਚੋਣਾਂ ਸ਼ਾਂਤੀਪੂਰਵਕ ਢੰਗ ਨਾਲ ਕਰਵਾਉਣ ਲਈ ਕੀਤੇ ਪੁਖ਼ਤਾ ਇੰਤਜ਼ਾਮ ਗਰਗ, ਪੰਜਾਬੀ ਜਾਗਰਣ, ਅਮਲੋਹ: ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਸਬੰਧੀ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਿਖੇ ਐਸਡੀਐਮ ਚੇਤਨ ਬੰਗੜ ਅਤੇ ਡੀਐਸਪੀ ਗੁਰਦੀਪ ਸਿੰਘ ਦੀ ਅਗਵਾਈ ਹੇਠ ਪੋਲਿੰਗ ਪਾਰਟੀਆਂ ਨੂੰ ਰਵਾਨਾ ਕੀਤਾ ਗਿਆ। ਐੱਸਡੀਐੱਮ ਚੇਤਨ ਬੰਗੜ ਨੇ ਦੱਸਿਆ ਕਿ ਚੋਣਾਂ ਸ਼ਾਂਤਮਈ ਕਰਵਾਉਣ ਲਈ ਪ੍ਰਸ਼ਾਸਨ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਗਏ ਹਨ ਇਹ ਚੋਣਾਂ ਬੈਲਟ ਪੇਪਰ ਰਾਹੀਂ ਹੋਣਗੀਆਂ। ਸਾਰੇ ਬੈਲਟ ਬਾਕਸ ਸਰਕਾਰੀ ਸੀਨੀਅਰ ਸੈਕਡਰੀ ਸਕੂਲ ਲੜਕੀਆਂ ਵਿਖੇ ਹੀ ਜਮਾਂ ਕਰਵਾਏ ਜਾਣਗੇ। ਬੈਲਟ ਬੋਕਸ ਰੱਖਣ ਲਈ ਸਟਰੋਂਗ ਰੂਮ ਦਾ ਇੰਤਜ਼ਾਮ ਕੀਤਾ ਗਿਆ ਹੈ। 17 ਦਸੰਬਰ ਨੂੰ ਇਸੇ ਸਕੂਲ ਵਿਚ ਰਿਜ਼ਲਟ ਕੋਸ਼ਿਸ਼ ਕੀਤਾ ਜਾਵੇਗਾ। । ਵਰਨਣਯੋਗ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਲਈ ਅਮਲੋਹ ਬਲਾਕ ਵਿਚ 2 ਜ਼ੋਨ ਅਤੇ ਬਲਾਕ ਸੰਮਤੀ ਲਈ 17 ਜੋਨ ਹਨ। ਬਲਾਕ ਸੰਮਤੀ ਲਈ ਕੁੱਲ 61 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਜਦੋਂ ਕਿ ਜ਼ਿਲ੍ਹਾ ਪ੍ਰੀਸ਼ਦ ਲਈ ਸੌਂਟੀ ਜ਼ੋਨ ਤੋਂ 4 ਉਮੀਦਵਾਰ ਅਤੇ ਬੁੱਗਾ ਜ਼ੋਨ ਤੋਂ 5 ਉਮੀਦਵਾਰ ਚੋਣ ਮੈਦਾਨ ਵਿਚ ਉਤਰੇ ਹਨ। ਅਮਲੋਹ ਬਲਾਕ ਵਿਚ ਕੁੱਲ 95 ਪਿੰਡ ਹਨ ਅਤੇ 108 ਪੋਲਿੰਗ ਬੂਥ ਬਣਾਏ ਗਏ ਹਨ। ਹਰ ਇਕ ਪੋਲਿੰਗ ਬੂਥ ਉੱਪਰ ਇਕ ਪ੍ਰੀਜਾਈਡਿੰਗ ਅਫ਼ਸਰ, ਇਕ ਸਹਾਇਕ ਪ੍ਰੀਜਾਈਡਿੰਗ ਅਫ਼ਸਰ, ਤਿੰਨ ਪੋਲਿੰਗ ਅਫ਼ਸਰਾਂ ਤੋਂ ਇਲਾਵਾ ਪੁਲਿਸ ਕਰਮਚਾਰੀਆ ਦੀ ਡਿਊਟੀ ਲਗਾਈ ਗਈ ਹੈ। ਅੱਧਾ ਦਰਜਨ ਦੇ ਕਰੀਬ ਪੋਲਿੰਗ ਬੂਥ ਸੰਵੇਦਨਸ਼ੀਲ ਹਨ। ਇਨ੍ਹਾਂ ਉੱਪਰ ਵਾਧੂ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ।