ਮੀਰਪੁਰ ਗੈਸ ਸਟੇਸ਼ਨ ਵਿਖੇ ਫ਼ੋਟੋਗ੍ਰਾਫ਼ੀ 'ਤੇ ਰੋਕ
ਮੀਰਪੁਰ ਗੈਸ ਸਟੇਸ਼ਨ ਵਿਖੇ ਫ਼ੋਟੋਗ੍ਰਾਫ਼ੀ 'ਤੇ ਰੋਕ
Publish Date: Tue, 21 Apr 2026 07:19 PM (IST)
Updated Date: Tue, 21 Apr 2026 07:22 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਜ਼ਿਲ੍ਹਾ ਮੈਜਿਸਟ੍ਰੇਟ ਡਾ. ਸੋਨਾ ਥਿੰਦ ਨੇ ਸੁਰੱਖਿਆ ਕਾਰਨਾਂ ਕਰਕੇ ਪਿੰਡ ਮੀਰਪੁਰ ਸਥਿਤ ਗੈਸ ਸਟੇਸ਼ਨ ਨੂੰ ਫ਼ੋਟੋਗ੍ਰਾਫ਼ੀ ਲਈ ਵਰਜਿਤ ਖ਼ੇਤਰ ਐਲਾਨ ਦਿੱਤਾ ਹੈ। ਗੇਲ ਇੰਡੀਆ ਲਿਮਟਿਡ ਦੀ ਬੇਨਤੀ ਤੇ ਜਾਰੀ ਇਹ ਹੁਕਮ 16 ਜੂਨ 2026 ਤੱਕ ਲਾਗੂ ਰਹਿਣਗੇ। ਇਨ੍ਹਾਂ ਸਥਾਨਾਂ ਦੀ ਫ਼ੋਟੋਗ੍ਰਾਫ਼ੀ ਕਰਨਾ ਹੁਣ ਕਾਨੂੰਨੀ ਅਪਰਾਧ ਮੰਨਿਆ ਜਾਵੇਗਾ।