ਔਰਤ ਵਿਰੋਧੀ ਸੋਚ ਰੱਖਣ ਵਾਲੀਆਂ ਪਾਰਟੀਆਂ ਨੂੰ ਜਨਤਾ ਸੱਤਾ ਤੋਂ ਦੂਰ ਕਰੇਗੀ : ਹਰਬੰਸ ਲਾਲ
ਔਰਤ ਵਿਰੋਧੀ ਸੋਚ ਰੱਖਣ ਵਾਲੀਆਂ ਪਾਰਟੀਆਂ ਨੂੰ ਜਨਤਾ ਸੱਤਾ ਤੋਂ ਦੂਰ ਕਰੇਗੀ : ਹਰਬੰਸ ਲਾਲ
Publish Date: Sun, 26 Apr 2026 04:24 PM (IST)
Updated Date: Sun, 26 Apr 2026 04:28 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਸੀਨੀਅਰ ਭਾਜਪਾ ਆਗੂ ਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਨੇ ਔਰਤਾਂ ਦੇ ਮਾਨ-ਸਨਮਾਨ ਵਿਚ ਕਰਵਾਏ ਇਕ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਵਿਰੋਧੀ ਪਾਰਟੀਆਂ ’ਤੇ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਪਾਰਲੀਮੈਂਟ ਵਿਚ ਮਹਿਲਾ ਰਾਖਵਾਂਕਰਨ ਬਿੱਲ ਦਾ ਵਿਰੋਧ ਕਰਨ ਵਾਲੀਆਂ ਪਾਰਟੀਆਂ ਨੇ ਆਪਣੀ ਔਰਤ ਵਿਰੋਧੀ ਮਾਨਸਿਕਤਾ ਦਾ ਸਬੂਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਤਿਹਾਸਿਕ ਤੌਰ ’ਤੇ ਔਰਤਾਂ ਨੂੰ ਹਮੇਸ਼ਾ ਬਰਾਬਰੀ ਦੇ ਹੱਕਾਂ ਤੋਂ ਵਾਂਝੇ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਹੁਣ ਦੇਸ਼ ਦੀਆਂ ਮਹਿਲਾਵਾਂ ਆਪਣੀ ਵੋਟ ਦੀ ਸ਼ਕਤੀ ਨਾਲ ਅਜਿਹੀ ਸੌੜੀ ਸੋਚ ਵਾਲੇ ਆਗੂਆਂ ਨੂੰ ਮੂੰਹ ਤੋੜਵਾਂ ਜਵਾਬ ਦੇਣਗੀਆਂ। ਡਾ. ਹਰਬੰਸ ਲਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਜਪਾ ਸਰਕਾਰ ਨੇ ਪਾਰਲੀਮੈਂਟ ਅਤੇ ਵਿਧਾਨ ਸਭਾਵਾਂ ਵਿੱਚ 33 ਪ੍ਰਤੀਸ਼ਤ ਸੀਟਾਂ ਰਾਖਵੀਆਂ ਕਰਕੇ ਔਰਤਾਂ ਨੂੰ ਰਾਜਨੀਤਿਕ ਤੌਰ ਤੇ ਮਜ਼ਬੂਤ ਕਰਨ ਦਾ ਇਤਿਹਾਸਿਕ ਕਦਮ ਚੁੱਕਿਆ ਹੈ। ਇਸ ਮੌਕੇ ਮਹਿਲਾ ਆਗੂ ਕਿਰਨ ਸ਼ਰਮਾ ਬਲਾੜੀ ਕਲਾਂ, ਹਰਜੀਤ ਕੌਰ ਰਾਣੀ, ਮਨਜੀਤ ਕੌਰ ਸਰਹਿੰਦ, ਸਰਬਜੀਤ ਕੌਰ ਬਸੀ ਪਠਾਣਾਂ, ਸੁਰਿੰਦਰ ਕੌਰ ਜੋਤੀ ਸਰੂਪ ਸਾਹਿਬ, ਜਗਵੀਰ ਸਿੰਘ ਤਰਖੇੜੀ, ਸ਼ਸ਼ੀ ਭੂਸ਼ਨ ਉੱਪਲ, ਵਿਪਨ ਵਰਮਾ ਬੱਬੂ, ਡਾ. ਸੋਮ ਨਾਥ ਡੰਘੇੜੀਆਂ ਤੇ ਹੋਰ ਕਈ ਪਤਵੰਤੇ ਸੱਜਣ ਹਾਜ਼ਰ ਸਨ। ਆਗੂਆਂ ਨੇ ਸਰਕਾਰ ਵੱਲੋਂ ਔਰਤਾਂ ਲਈ ਬਣਾਏ ਜਾ ਰਹੇ ਵੱਖਰੇ ਥਾਣਿਆਂ ਅਤੇ ਸੁਰੱਖਿਆ ਪ੍ਰਬੰਧਾਂ ਦੀ ਵੀ ਸ਼ਲਾਘਾ ਕੀਤੀ।