ਸੜਕ ਹਾਦਸੇ ’ਚ ਇਕ ਦੀ ਮੌਤ
ਸੜਕ ਹਾਦਸੇ ਚ ਇੱਕ ਦੀ ਮੌਤ
Publish Date: Thu, 16 Oct 2025 04:18 PM (IST)
Updated Date: Thu, 16 Oct 2025 04:20 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਇੱਥੋਂ ਦੇ ਅਮਲੋਹ ਤੇ ਇਕ ਤੇਜ਼ ਰਫ਼ਤਾਰ ਟਰੈਕਟਰ ਟਰਾਲੀ ਦੀ ਲਪੇਟ ’ਚ ਆਉਣ ਕਾਰਨ ਇਕ ਪੈਦਲ ਵਿਅਕਤੀ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਅਮਨਦੀਪ ਸਿੰਘ ਪੁੱਤਰ ਹਰਭਜਨ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦਸਿਆ ਕਿ ਉਸਦਾ ਭਰਾ ਗੁਰਚਰਨ ਸਿੰਘ ਤੇ ਅਸੋਕ ਕੁਮਾਰ ਹਨੂੰਮਾਨ ਮੰਦਰ ਪਿੰਡ ਤੂਰਾਂ ਵਿਚ ਮੱਥਾ ਟੇਕ ਕਿ ਪੈਦਲ ਅਮਲੋਹ ਰੋਡ, ਮੰਡੀ ਗੋਬਿੰਦਗੜ੍ਹ ਨੂੰ ਆ ਰਹੇ ਸੀ ਤਾ ਉਸਦੇ ਭਰਾ ਗੁਰਚਰਨ ਸਿੰਘ ਨੂੰ ਪਿੱਛੋ ਕਿਸੇ ਟਰੈਕਟਰ ਟਰਾਲੀ ਦੇ ਨਾ-ਮਾਲੂਮ ਡਰਾਈਵਰ ਨੇ ਤੇਜ਼ ਰਫ਼ਤਾਰੀ ਤੇ ਲਾਪ੍ਰਵਾਹੀ ਨਾਲ ਟੱਕਰ ਮਾਰੀ ਜਿਸ ਨਾਲ ਉਸਦੇ ਭਰਾ ਜ਼ਖ਼ਮੀ ਹੋ ਗਿਆ। ਹਸਪਤਾਲ ਜਾ ਕੇ ਉਸ ਦੇ ਭਰਾ ਗੁਰਚਰਨ ਸਿੰਘ ਦੀ ਮੌਤ ਹੋ ਗਈ। ਪੁਲਿਸ ਨੇ ਮੁਕੱਦਮਾ ਦਰਜ ਕਰਕੇ ਟਰੈਕਟਰ ਟਰਾਲੀ ਦੇ ਡਰਾਈਵਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ।