ਨਵਜੋਤ ਕੌਰ ਸਿੱਧੂ ਦੇ ਬਦਲੇ ਸੁਰ, ਕਿਹਾ- ਰਾਜਨੀਤੀ ਹੁਣ ਪਹਿਲਾਂ ਵਰਗੀ ਨਹੀਂ ਰਹੀ, ਸੰਤਾਂ ਦੀ ਸੇਵਾ ਕਰਨਾ ਚਾਹੁੰਦੀ ਹਾਂ
Navjot Kaur Sidhu ਨੇ ਕਿਹਾ ਕਿ ਉਹ ਰਾਜਨੀਤੀ ਛੱਡ ਕੇ ਸੰਤਾਂ ਦੀ ਸੇਵਾ 'ਚ ਸ਼ਾਮਲ ਹੋਣ ਬਾਰੇ ਸੋਚ ਰਹੀ ਹੈ, ਕਿਉਂਕਿ ਰਾਜਨੀਤੀ ਹੁਣ ਪਹਿਲਾਂ ਵਰਗੀ ਨਹੀਂ ਰਹੀ ਅਤੇ ਰਾਜਨੀਤਕ ਲੋਕ ਆਪਣੀ ਪਛਾਣ ਭੁੱਲ ਚੁੱਕੇ ਹਨ। ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਹੁਣ ਉਹ ਜਿੰਨਾ ਹੋ ਸਕੇ ਭਗਤੀ 'ਤੇ ਧਿਆਨ ਕੇਂਦਰਿਤ ਕਰ ਰਹੀ ਹੈ ਕਿਉਂਕਿ ਉਨ੍ਹਾਂ ਨੇ ਕੈਂਸਰ ਨੂੰ ਹਰਾ ਦਿੱਤਾ ਹੈ ਅਤੇ ਕਲਯੁਗ 'ਚ ਸੁਨਹਿਰੀ ਯੁੱਗ ਦੇਖਿਆ ਹੈ।
Publish Date: Mon, 02 Mar 2026 04:24 PM (IST)
Updated Date: Mon, 02 Mar 2026 04:42 PM (IST)
ਦੀਪਕ ਸੂਦ, ਫ਼ਤਹਿਗੜ੍ਹ ਸਾਹਿਬ: ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਖਮਾਣੋਂ 'ਚ ਸੰਤ ਰਾਮਪਾਲ ਦੇ ਆਸ਼ਰਮ 'ਚ ਇਕ ਪ੍ਰੋਗਰਾਮ 'ਚ ਸ਼ਾਮਲ ਹੋਣ ਪਹੁੰਚੀ। ਖਮਾਣੋਂ ਸਥਿਤ ਆਸ਼ਰਮ 'ਚ ਸੱਤ ਕੁੜੀਆਂ ਦੇ ਦਾਜ ਰਹਿਤ ਵਿਆਹ 'ਤੇ ਵਧਾਈ ਦਿੰਦਿਆਂ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਬੱਚਿਆਂ ਦਾ ਵਿਆਹ ਵੀ ਸਾਦਗੀਪੂਰਨ ਤਰੀਕੇ ਨਾਲ ਦਾਜ ਰਹਿਤ ਹੋਇਆ ਸੀ ਤੇ ਉਨ੍ਹਾਂ ਦੇ ਘਰਾਂ 'ਚ ਅੱਜ ਵੀ ਵਿਆਹ ਇਸੇ ਤਰ੍ਹਾਂ ਹੁੰਦੇ ਹਨ। ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਸਭ ਤੋਂ ਵੱਡੀ ਸੇਵਾ ਕੰਨਿਆਦਾਨ ਹੈ।
ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਉਹ ਰਾਜਨੀਤੀ ਛੱਡ ਕੇ ਸੰਤਾਂ ਦੀ ਸੇਵਾ 'ਚ ਸ਼ਾਮਲ ਹੋਣ ਬਾਰੇ ਸੋਚ ਰਹੀ ਹੈ, ਕਿਉਂਕਿ ਰਾਜਨੀਤੀ ਹੁਣ ਪਹਿਲਾਂ ਵਰਗੀ ਨਹੀਂ ਰਹੀ ਅਤੇ ਰਾਜਨੀਤਕ ਲੋਕ ਆਪਣੀ ਪਛਾਣ ਭੁੱਲ ਚੁੱਕੇ ਹਨ। ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਹੁਣ ਉਹ ਜਿੰਨਾ ਹੋ ਸਕੇ ਭਗਤੀ 'ਤੇ ਧਿਆਨ ਕੇਂਦਰਿਤ ਕਰ ਰਹੀ ਹੈ ਕਿਉਂਕਿ ਉਨ੍ਹਾਂ ਨੇ ਕੈਂਸਰ ਨੂੰ ਹਰਾ ਦਿੱਤਾ ਹੈ ਅਤੇ ਕਲਯੁਗ 'ਚ ਸੁਨਹਿਰੀ ਯੁੱਗ ਦੇਖਿਆ ਹੈ। ਉਹ ਇਸ ਤੋਂ ਵੱਧ ਕੁਝ ਨਹੀਂ ਕਹਿ ਸਕਦੀ।
ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਬਚਪਨ ਤੋਂ ਹੀ ਉਹ ਤਿੰਨ-ਚਾਰ ਸਾਲ ਤਕ ਸੰਤਾਂ ਦੀ ਸੰਗਤ 'ਚ ਰਹੀ ਹੈ ਅਤੇ ਉਹ ਚਿਕਿਤਸਾ (ਮੈਡੀਕਲ) ਜਾਂ ਰਾਜਨੀਤਕ ਪੱਧਰ 'ਤੇ ਕੇਵਲ ਸੰਤਾਂ ਤੋਂ ਪ੍ਰੇਰਨਾ ਲੈ ਕੇ ਹੀ ਸੇਵਾ ਕਰਦੀ ਹੈ। ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਪਤੀ ਨਵਜੋਤ ਸਿੰਘ ਸਿੱਧੂ ਦੇ ਨਾਲ ਆਪਣਾ ਸਰੀਰ ਦਾਨ ਕਰ ਦਿੱਤਾ ਹੈ ਤਾਂ ਜੋ ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਅੰਗ ਕਿਸੇ ਦੇ ਕੰਮ ਆ ਸਕਣ।