ਵਿਧਾਇਕ ਰੁਪਿੰਦਰ ਹੈਪੀ ਨੇ ਲਿੰਕ ਸੜਕਾਂ ਦੇ ਕੰਮ ਆਰੰਭ ਕਰਵਾਏ
ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਲਿੰਕ ਸੜਕਾਂ ਦੇ ਕੰਮ ਆਰੰਭ ਕਰਵਾਏ
Publish Date: Thu, 16 Oct 2025 05:29 PM (IST)
Updated Date: Thu, 16 Oct 2025 05:29 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਬਸੀ ਖਰੜ ਤੋਂ ਕਮਾਲੀ, ਬਡਾਲੀ ਆਲਾ ਸਿੰਘ ਤੋਂ ਰੂਪਾਹੇੜੀ, ਪਮੋਰ ਤੋਂ ਦੋਬਾਲੀ, ਸਰਹਿੰਦ ਚੁੰਨੀ ਰੋਡ ਤੋਂ ਮੁਕਾਰੋਂਪੁਰ, ਚੁੰਨੀ ਤੋਂ ਸਾਂਪਲਾ, ਸਰਹਿੰਦ ਚੁੰਨੀ ਰੋਡ ਤੋਂ ਦੁਫੇੜਾ, ਪੀਰਜੈਨ ਤੋ ਕੋਟਲਾ ਫਾਜਿ਼ਲ, ਭਗਨਪੁਰ ਤੋਂ ਰੈਲੋਂ, ਕਸੁੰਭੜੀ ਤੋਂ ਗਦੇਰਾ, ਬਸੀ ਖਰੜ ਰੋਡ ਤੋਂ ਗੁਣੀਆਮਾਜਰੀ, ਬਸੀ ਖਰੜ ਤੋਂ ਭੰਗੂਆਂ, ਨੰਦਪੁਰ ਤੋਂ ਮੇਨ ਮਾਜਰੀ, ਸਰਹਿੰਦ ਚੁੰਨੀ ਰੋਡ ਤੋਂ ਮਹਿਮਦਪੁਰ, ਖੇੜੀ ਭਾਈਕੇ ਤੋਂ ਜੈ ਸਿੰਘ ਵਾਲਾ ਅਤੇ ਜੋਧਪੁਰ ਤੋਂ ਮਹਾਦੀਆਂ ਦੀਆਂ ਲਿੰਕ ਸੜਕਾਂ ਦੀ ਕੰਮ ਆਰੰਭ ਕਰਵਾਏ। ਇਸ ਮੌਕੇ ਗ੍ਰਾਮ ਪੰਚਾਇਤਾਂ ਨੇ ਵਿਧਾਇਕ ਹੈਪੀ ਦਾ ਧੰਨਵਾਦ ਕੀਤਾ। ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਕਿਹਾ ਕਿ ਨਵੰਬਰ ਦੌਰਾਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਪੁਰਬ ਸ਼ਰਧਾ ਨਾਲ ਮਨਾਇਆ ਜਾਵੇਗਾ ਅਤੇ ਇਸ ਸਬੰਧ ਵਿਚ ਹੋਣ ਵਾਲੀ ਧਾਰਮਿਕ ਯਾਤਰਾ ਦੀ ਆਮਦ ਬਸੀ ਪਠਾਣਾ ਵਿਖੇ ਵੀ ਹੋਵੇਗੀ, ਜਿਸ ਪ੍ਰਤੀ ਸ਼ਰਧਾਲੂਆਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।