ਵਿਧਾਇਕ ਰਾਏ ਨੇ ਤੀਰਥ ਯਾਤਰਾ ਲਈ 2 ਬੱਸਾਂ ਰਵਾਨਾ ਕੀਤੀਆਂ
ਵਿਧਾਇਕ ਰਾਏ ਨੇ ਤੀਰਥ ਯਾਤਰਾ ਲਈ 2 ਬੱਸਾਂ ਰਵਾਨਾ ਕੀਤੀਆਂ
Publish Date: Sun, 03 May 2026 05:50 PM (IST)
Updated Date: Sun, 03 May 2026 05:53 PM (IST)
ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਹਲਕਾ ਫਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇਨਗਰ ਕੌਂਸਲ ਸਰਹਿੰਦ ਦੇ ਵਾਰਡ ਨੰਬਰ 10 ਅਤੇ 21 ਤੋਂ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ 2 ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਲਖਬੀਰ ਸਿੰਘ ਰਾਏ ਨੇ ਕਿਹਾ ਕਿ ਇਹ ਸਕੀਮ ਬਜ਼ੁਰਗਾਂ ਅਤੇ ਆਰਥਿਕ ਪੱਖੋਂ ਕਮਜ਼ੋਰ ਲੋਕਾਂ ਲਈ ਵਰਦਾਨ ਸਾਬਤ ਹੋਈ ਹੈ, ਜਿਸ ਤਹਿਤ ਸੰਗਤਾਂ ਨੂੰ ਮੁਫ਼ਤ ਤੀਰਥ ਯਾਤਰਾ ਕਰਵਾਈ ਜਾ ਰਹੀ ਹੈ। ਇਹ ਯਾਤਰਾ 3 ਦਿਨਾਂ ਦੀ ਹੋਵੇਗੀ, ਜਿਸ ਦੌਰਾਨ ਸ਼ਰਧਾਲੂ ਸ੍ਰੀ ਦਰਬਾਰ ਸਾਹਿਬ, ਦੁਰਗਿਆਨਾ ਮੰਦਰ, ਸ੍ਰੀ ਰਾਮ ਤੀਰਥ ਅਤੇ ਵਾਹਗਾ ਬਾਰਡਰ ਦੇ ਦਰਸ਼ਨ ਕਰਨਗੇ। ਸ਼ਰਧਾਲੂਆਂ ਦੇ ਰਹਿਣ ਅਤੇ ਖਾਣ-ਪੀਣ ਦਾ ਸਾਰਾ ਪ੍ਰਬੰਧ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਹੈ। ਇਸ ਮੌਕੇ ਦੀਪਕ ਬਾਤਿਸ਼, ਪਵੇਲ ਹਾਂਡਾ, ਪ੍ਰਹਿਲਾਦ ਸ਼ਰਮਾ, ਸੁਖਦੇਵ ਸਿੰਘ, ਡਿੰਪਲ ਕੁਮਾਰੀ, ਸੁਧਾ ਪੁਰੀ, ਅਮਿਤ ਸ਼ਰਮਾ, ਦਿਆਵੰਤੀ, ਸ਼ਕੁੰਤਲਾ ਦੇਵੀ, ਨਰਿੰਦਰਜੀਤ ਕੌਰ, ਕੁਲਵੰਤ ਸਿੰਘ ਅਤੇ ਮਨੋਹਰ ਸਮੇਤ ਹੋਰ ਪਤਵੰਤੇ ਮੌਜੂਦ ਸਨ।